23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਅਸਿਸਟੈਂਟ ਪ੍ਰੋਫੈਸਰ ਪ੍ਰਤੀਕ ਕੁਮਾਰ ਦੀ ਪੀ.ਐੱਸ.ਟੀ.ਸੀ.ਐਲ. ’ਚ ਜੂਨੀਅਰ ਇੰਜੀਨੀਅਰ ਵਜੋਂ ਚੋਣ

ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਬਹੁਤ ਹੀ ਮਾਣ ਤੇ ਖ਼ੁਸ਼ੀ ਦਾ ਪਲ ਹੈ। ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਇੰਜੀਨੀਅਰ ਪ੍ਰਤੀਕ ਕੁਮਾਰ ਦੀ ਚੋਣ ‘ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ’ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਹੋਈ ਹੈ।

Ad Position 21
No active advertisement
ਅਜੀਤ ਡੈਸਕ 24-10-2026
ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਬਹੁਤ ਹੀ ਮਾਣ ਤੇ ਖ਼ੁਸ਼ੀ ਦਾ ਪਲ ਹੈ। ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਇੰਜੀਨੀਅਰ ਪ੍ਰਤੀਕ ਕੁਮਾਰ ਦੀ ਚੋਣ ‘ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ’ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਹੋਈ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਨਾਲ ਕਾਲਜ ਕੈਂਪਸ ਦੇ ਨਾਲ-ਨਾਲ ਪੂਰੇ ਅਬੋਹਰ ਖੇਤਰ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇੰਜੀਨੀਅਰ ਪ੍ਰਤੀਕ ਕੁਮਾਰ ਦੀ ਇਸ ਵੱਡੀ ਉਪਲਬਧੀ ’ਤੇ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ ਤੇ ਡਾਇਰੈਕਟਰ ਰਮਣੀਕ ਮਿੱਢਾ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪ੍ਰਤੀਕ ਕੁਮਾਰ ਦੀ ਮਾਤਾ ਸ੍ਰੀਮਤੀ ਨੀਲਮ ਰਾਣੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਤੀਕ ਦੀ ਮਿਹਨਤ, ਇਮਾਨਦਾਰੀ ਦਾ ਹੀ ਨਤੀਜਾ ਹੈ ਕਿ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਸੰਜੀਵ ਕੁਮਾਰ ਮਿੱਢਾ, ਪ੍ਰਿੰਸੀਪਲ ਡਾ. ਰਾਜਵੀਰ ਕੌਰ, ਸ੍ਰੀਮਤੀ ਪ੍ਰਿਅੰਕਾ, ਸ੍ਰੀਮਤੀ ਰਜਨੀ, ਸ੍ਰੀਮਤੀ ਹੀਨਾ, ਅਨਿਲ, ਸੁਧੀਰ ਬੰਸਲ, ਸੰਦੀਪ ਸਿੰਘ, ਸ਼੍ਰੀਮਤੀ ਸੰਜੌਲੀ, ਸ੍ਰੀਮਤੀ ਗੁਨੀਤ, ਸ੍ਰੀਮਤੀ ਆਰੂਸ਼ੀ, ਸ੍ਰੀਮਤੀ ਮਹਿਕ, ਸ੍ਰੀਮਤੀ ਵੀਰਪਾਲ, ਸ੍ਰੀਮਤੀ ਸ਼ਰੁਤੀ, ਸ੍ਰੀਮਤੀ ਆਂਚਲ, ਸ੍ਰੀਮਤੀ ਸਿਮਰਨ, ਦੀਪਕ, ਸ੍ਰੀਮਤੀ ਮੋਨਿਕਾ ਤੇ ਅਮਿੱਤ ਸ਼ਾਮਲ ਹਨ, ਨੇ ਵੀ ਪ੍ਰਤੀਕ ਕੁਮਾਰ ਨੂੰ ਇਸ ਉਪਲਬਧੀ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਾਈਡ ਮੰਗਣ ਨੂੰ ਲੈ ਕੇ ਹੋਇਆ ਵਿਵਾਦ, ਜੂਸ ਸੰਚਾਲਕ ਨੇ ਵਕੀਲ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਸਮਾਗਮ 26 ਨੂੰ
Ad Position 24