25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ, ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਤੇ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਨਵੇਂ ਬਣੇ ਬਾਈਪਾਸ ਪਿੰਡ ਘੱਲੂ ਕੋਲ ਪੁੱਜੇ ਤਾਂ ਕਮਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਾਮਕੋਟ ਸ਼ੱਕੀ ਹਾਲਾਤਾਂ ਵਿਚ ਮਿਲਿਆ ਜਿਸ ਦਾ ਡੋਪ ਟੈੱਸਟ ਪਾਜ਼ੀਟਿਵ ਆਇਆ।

Ad Position 21
No active advertisement
ਅਜੀਤ ਡੈਸਕ 25-10-2026
ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ, ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਤੇ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਨਵੇਂ ਬਣੇ ਬਾਈਪਾਸ ਪਿੰਡ ਘੱਲੂ ਕੋਲ ਪੁੱਜੇ ਤਾਂ ਕਮਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਾਮਕੋਟ ਸ਼ੱਕੀ ਹਾਲਾਤਾਂ ਵਿਚ ਮਿਲਿਆ ਜਿਸ ਦਾ ਡੋਪ ਟੈੱਸਟ ਪਾਜ਼ੀਟਿਵ ਆਇਆ। ਇਸੇ ਤਰ੍ਹਾਂ ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਗਵਾਨ ਚੰਦ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬਿਜਲੀ ਘਰ ਦੇ ਸਾਹਮਣੇ ਗਸ਼ਤ ਕਰ ਰਹੇ ਸੀ ਤਾਂ ਬਲਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਲੇਮਸ਼ਾਹ ਫ਼ਾਜ਼ਿਲਕਾ ਨਸ਼ੇ ਦਾ ਸੇਵਨ ਕਰਦਾ ਮਿਲਿਆ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਲਾਈਟਰ, ਸਿਲਵਰ ਪੰਨੀ ਤੇ 10 ਰੁਪਏ ਦੇ ਨੋਟ ਦੀ ਪਾਈਪ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਹਿਰ ਪਟੜੀ ਸੁਖੇਰਾ ਬੋਦਲਾ ਤੋਂ ਲੱਧੂ ਵਾਲਾ ਹਿਠਾੜ ਪੁੱਜੇ ਤਾਂ ਨਹਿਰ ’ਤੇ ਬਣੇ ਮੋਰਚੇ ਵਿਚੋਂ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੋਹਕਮ ਅਰਾਈਆਂ ਨਸ਼ੇ ਦਾ ਸੇਵਨ ਕਰਦਾ ਹੋਇਆ ਮਿਲਿਆ ਜਿਸ ਕੋਲੋਂ ਇਕ ਸਿਲਵਰ ਪੰਨੀ, ਅੱਧਾ ਸੜਿਆ 10 ਰੁਪਏ ਵਾਲਾ ਨੋਟ ਤੇ ਲਾਈਟਰ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੰਬੇ ਇੰਸਟੀਚਿਊਟ ਅਬੋਹਰ ਵਿਖੇ ਵਿਸ਼ੇਸ਼ ਕੈਂਪ ਅੱਜ ਅਗਲੀ ਖ਼ਬਰ ਐਡਵੋਕੇਟ ਦੀਪਕ ਛਾਬੜਾ ਦੀ ਨਵੀਂ ਪੁਸਤਕ ‘‘ਏ ਬੈਟਰ ਸਿਸਟਮ ਫ਼ਾਰ ਯੂਅਰ ਬਿਜ਼ਨਸ’’ ਲੋਕ ਅਰਪਣ
Ad Position 24