ਪਿੰਡ ਅਮਰਪੁਰਾ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਨੇ ਸੰਦੀਪ ਸਿੰਘ ਭੱਟੀ ਦੇ ਕੰਮਾਂ ਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਦਿੱਤਾ ਸਮਰਥਨ
ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਪਿੰਡ ਅਮਰਪੁਰਾ ਤੋਂ ਬਲਾਕ ਪ੍ਰਧਾਨ ਕਰਨੈਲ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਭੱਟੀ ਦੇ ਚੰਗੇ ਕੰਮਾਂ ਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਕਰਨੈਲ ਸਿੰਘ ਦਾ ਧੰਨਵਾਦ ਕਰਦਿਆਂ ਸੰਦੀਪ ਸਿੰਘ ਭੱਟੀ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਿਹਾ ਪਿਆਰ, ਵਿਸ਼ਵਾਸ ਤੇ ਸਹਿਯੋਗ ਉਨ੍ਹਾਂ ਨੂੰ ਲੋਕ ਸੇਵਾ ਦੇ ਕਾਰਜਾਂ ਨੂੰ ਹੋਰ ਮਿਹਨਤ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ।
ਅਜੀਤ ਡੈਸਕ
25-10-2026