ਜਲਾਲਾਬਾਦ ਤੋਂ ਟਿਕਟ ਦੀ ਨਾਂਹ ਤੋਂ ਬਾਅਦ ਆਵਲਾ ਨੇ ਕਾਂਗਰਸ ਛੱਡੀ - ਕੰਬੋਜ
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੀ. ਸੀ.
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੀ.ਸੀ.ਸੈੱਲ ਦੇ ਸਾਬਕਾ ਚੇਅਰਮੈਨ, ਸੀਨੀਅਰ ਆਗੂ ਰਾਜ ਬਖ਼ਸ਼ ਕੰਬੋਜ ਨੇ ਰਮਿੰਦਰ ਆਵਲਾ ਵਲੋਂ ਕਾਂਗਰਸ ਪਾਰਟੀ ਛੱਡਣ ਅਤੇ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ’ਤੇ ਆਵਲਾ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੰਬੋਜ ਨੇ ਕਿਹਾ ਕਿ ਗੁਰੂਹਰਸਹਾਏ ਤੋਂ ਲਿਆ ਕੇ ਕਾਂਗਰਸ ਨੇ ਪਹਿਲਾ ਆਵਲਾ ਨੂੰ ਜਲਾਲਾਬਾਦ ਹਲਕੇ ਤੋਂ ਜ਼ਿਮਨੀ ਚੋਣ ਲੜਾਈ ਜਿਸ ਵਿਚ ਹਲਕੇ ਦੇ ਹਰੇਕ ਕਾਂਗਰਸੀ ਵਰਕਰ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਅਤੇ ਵੱਡੀ ਲੀਡ ਨਾਲ ਜਿੱਤ ਦਿਵਾਈ। ਉਨ੍ਹਾਂ ਕਿਹਾ ਕਿ ਆਵਲਾ ਦੱਸਣ ਕਿ ਉਨ੍ਹਾਂ ਨੂੰ ਉਸ ਸਮੇਂ ਜਲਾਲਾਬਾਦ ’ਚ ਕੌਣ ਜਾਣਦਾ ਸੀ। ਉਨ੍ਹਾਂ ਕਿਹਾ ਕਿ ਆਵਲੇ ਨੇ ਜਿੱਥੇ ਕਾਂਗਰਸ ਪਾਰਟੀ ਵਿਚ ਧੜੇਬੰਦੀ ਵਧਾਈ, ਵਰਕਰਾਂ ਨੂੰ ਆਪਸ ਵਿਚ ਇਕ ਦੂਜੇ ਨਾਲ ਲੜਾਇਆ (ਬਾਕੀ ਸਫ਼ਾ 6 ’ਤੇ)