26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫ਼ਾਜ਼ਿਲਕਾ ਤੇ ਅਬੋਹਰ ਵਿਚ ਗਰੁੱਪ-ਡੀ ਦੀ ਭਰਤੀ ਪ੍ਰੀਖਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਕੁੱਲ 5430 ਵਿਚੋਂ 3397 ਪ੍ਰੀਖਿਆਰਥੀ ਪ੍ਰੀਖਿਆ ’ਚ ਰਹੇ ਹਾਜ਼ਰ

ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਐਤਵਾਰ ਨੂੰ ਗਰੁੱਪ-ਡੀ ਦੀਆਂ ਅਸਾਮੀਆਂ ਲਈ ਗਈ ਪ੍ਰੀਖਿਆ ਫ਼ਾਜ਼ਿਲਕਾ ਜ਼ਿਲ੍ਹੇ ’ਚ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਲਿਖਤੀ ਪ੍ਰੀਖਿਆ ਲਈ ਜ਼ਿਲ੍ਹੇ ਦੇ ਫ਼ਾਜ਼ਿਲਕਾ ਤੇ ਅਬੋਹਰ ਸ਼ਹਿਰਾਂ ਵਿਚ ਕੁੱਲ 26 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿਚੋਂ 12 ਕੇਂਦਰ ਫ਼ਾਜ਼ਿਲਕਾ ਤੇ 14 ਕੇਂਦਰ ਅਬੋਹਰ ਵਿਚ ਸਥਾਪਿਤ ਕੀਤੇ ਗਏ ਸਨ।

Ad Position 21
No active advertisement
ਅਜੀਤ ਡੈਸਕ 26-10-2026
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਐਤਵਾਰ ਨੂੰ ਗਰੁੱਪ-ਡੀ ਦੀਆਂ ਅਸਾਮੀਆਂ ਲਈ ਗਈ ਪ੍ਰੀਖਿਆ ਫ਼ਾਜ਼ਿਲਕਾ ਜ਼ਿਲ੍ਹੇ ’ਚ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਲਿਖਤੀ ਪ੍ਰੀਖਿਆ ਲਈ ਜ਼ਿਲ੍ਹੇ ਦੇ ਫ਼ਾਜ਼ਿਲਕਾ ਤੇ ਅਬੋਹਰ ਸ਼ਹਿਰਾਂ ਵਿਚ ਕੁੱਲ 26 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿਚੋਂ 12 ਕੇਂਦਰ ਫ਼ਾਜ਼ਿਲਕਾ ਤੇ 14 ਕੇਂਦਰ ਅਬੋਹਰ ਵਿਚ ਸਥਾਪਿਤ ਕੀਤੇ ਗਏ ਸਨ। ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਦੇ ਪ੍ਰੀਖਿਆ ਕੋਆਰਡੀਨੇਟਰ ਵਿਵੇਕ ਅਨੇਜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰੀਖਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਹਰੇਕ ਪ੍ਰੀਖਿਆ ਕੇਂਦਰ ’ਤੇ ਸੁਪਰਵਾਈਜ਼ਰੀ ਅਫ਼ਸਰ ਤਾਇਨਾਤ ਕੀਤੇ ਗਏ ਸਨ ਤਾਂ ਜੋ ਪ੍ਰੀਖਿਆ ਪ੍ਰਕਿਰਿਆ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ ਤੇ ਕਿਸੇ ਵੀ ਕਿਸਮ ਦੀ ਉਨਤਾਈਆਂ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਾਜ਼ਿਲਕਾ ਅਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਫ਼ਾਜ਼ਿਲਕਾ ਨੂੰ ਮੁੱਖ ਨੋਡਲ ਕੇਂਦਰ ਬਣਾਇਆ ਗਿਆ ਸੀ। ਇਸੇ ਤਰ੍ਹਾਂ ਅਬੋਹਰ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਸ਼ਮੀਰੀ ਲਾਲ ਨੂੰ ਨੋਡਲ ਕੇਂਦਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਦੋਵਾਂ ਨੋਡਲ ਕੇਂਦਰਾਂ ਦੇ ਆਪਸੀ ਤਾਲਮੇਲ ਨਾਲ ਪ੍ਰੀਖਿਆ ਨਾਲ ਸਬੰਧਿਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 5430 ਰਜਿਸਟਰਡ ਪ੍ਰੀਖਿਆਰਥੀਆਂ ਵਿਚੋਂ 3397 ਪ੍ਰੀਖਿਆਰਥੀ ਹਾਜ਼ਰ ਹੋਏ ਜਦਕਿ 2033 ਪ੍ਰੀਖਿਆਰਥੀ ਗ਼ੈਰ-ਹਾਜ਼ਰ ਰਹੇ। ਪ੍ਰੀਖਿਆ ਦੌਰਾਨ ਸੁਰੱਖਿਆ ਤੇ ਵਿਵਸਥਾ ਬਣਾਏ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਮਿੰਦਰ ਸਿੰਘ ਆਵਲਾ ਦੇ ਕਾਂਗਰਸ ਛੱਡਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ : ਗੁਰਜੋਤ ਸਿੰਘ ਸੰਧੂ ਅਗਲੀ ਖ਼ਬਰ ਵਿਜੈ ਸਾਂਪਲਾ ਤੇ ਸ਼ੀਤਲ ਅੰਗੁਰਾਲ ਸਮੇਤ ਭਾਜਪਾ ਲੀਡਰਸ਼ਿਪ ਨੇ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਧਰਨੇ ’ਚ ਕੀਤੀ ਸ਼ਿਰਕਤ
Ad Position 24