ਗੀਤਾ ਭਵਨ ਮੰਦਰ ’ਚ ਰਾਸ਼ਨ ਵੰਡ ਸਮਾਗਮ ਕੱਲ੍ਹ
ਫ਼ਾਜ਼ਿਲਕਾ, 30 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਮੰਦਰ ਫ਼ਾਜ਼ਿਲਕਾ ਵਲੋਂ ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਦੀ ਸੇਵਾ ਦੇ ਉਦੇਸ਼ ਨਾਲ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਐਤਵਾਰ 1 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮੰਦਰ ਕੰਪਲੈਕਸ ਵਿਖੇ ਸਮਾਪਤ ਹੋਵੇਗਾ।
ਫ਼ਾਜ਼ਿਲਕਾ, 30 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਮੰਦਰ ਫ਼ਾਜ਼ਿਲਕਾ ਵਲੋਂ ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਦੀ ਸੇਵਾ ਦੇ ਉਦੇਸ਼ ਨਾਲ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਐਤਵਾਰ 1 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮੰਦਰ ਕੰਪਲੈਕਸ ਵਿਖੇ ਸਮਾਪਤ ਹੋਵੇਗਾ। ਗੀਤਾ ਭਵਨ ਮੰਦਰ ਦੇ ਉਪ-ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਇਸ ਵਾਰ ਵੀ 131 ਲੋੜਵੰਦ, ਬੇਸਹਾਰਾ ਤੇ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ’, ਫ਼ਾਜ਼ਿਲਕਾ ਦੇ ਨੁਮਾਇੰਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।