30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕੁਇਜ਼ ਮੁਕਾਬਲਾ ਕਰਵਾਇਆ

ਬੱਲੂਆਣਾ, 30 ਅਕਤੂਬਰ(ਜਸਮੇਲ ਸਿੰਘ ਢਿੱਲੋਂ)- ਪੀ. ਐਮ.

Ad Position 21
No active advertisement
ਅਜੀਤ ਡੈਸਕ 31-10-2026
ਬੱਲੂਆਣਾ, 30 ਅਕਤੂਬਰ(ਜਸਮੇਲ ਸਿੰਘ ਢਿੱਲੋਂ)- ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤੇ ਈ-ਵੇਸਟ ਤੇ ਸਾਈਬਰ ਸੁਰੱਖਿਆ ਸਬੰਧੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਕੂਲ ਦੇ ਚਾਰੇ ਸਦਨਾਂ ਦਰਮਿਆਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਸਕੂਲ ਪ੍ਰਿੰਸੀਪਲ ਬਾਬੂ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਡਾ.ਰਮੇਸ਼ ਕੁਮਾਰ ਬਿਹਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁਕਾਬਲੇ ਵਿਚ ਮਹਾਤਮਾ ਗਾਂਧੀ ਸਦਨ ਦੀ ਟੀਮ ਨੇ ਪਹਿਲਾ, ਭੀਮ ਰਾਓ ਅੰਬੇਡਕਰ ਸਦਨ ਨੇ ਦੂਜਾ ਤੇ ਸ੍ਰੀ ਗੁਰੂ ਨਾਨਕ ਦੇਵ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ’ਤੇ ਰਹੀ ਟੀਮ ਵਿਚ ਅੰਸ਼ਿਕਾ, ਸਾਹਿਬਜੋਤ, ਗੁਰਮੀਤ ਕੌਰ ਤੇ ਅਨੀਥੀ ਸ਼ਾਮਲ ਸਨ। ਦੂਜੇ ਸਥਾਨ ਵਾਲੀ ਟੀਮ ’ਚ ਸੁਨੇਹਾ, ਚੀਨਾ, ਸੁਸ਼ਮਿਤਾ ਤੇ ਪ੍ਰਭਜੋਤ ਅਤੇ ਤੀਜੇ ਸਥਾਨ ਵਾਲੀ ਟੀਮ ਵਿਚ ਯਸ਼, ਨੀਤੂ, ਨਵਜੋਤ ਤੇ ਲਵਪ੍ਰੀਤ ਸ਼ਾਮਲ ਸਨ। ਇਸ ਮੌਕੇ ਗੁਰਜੀਤ ਸਿੰਘ ਵਲੋਂ ਸਾਈਬਰ ਸੁਰੱਖਿਆ ਤੇ ਈ-ਵੇਸਟ ਸਬੰਧੀ ਵਿਸ਼ੇਸ਼ ਰਾਊਂਡ ਵੀ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਮੈਡਮ ਉਰਵਸ਼ੀ ਨੇ ਨੋਡਲ ਅਫ਼ਸਰ, ਡਾ. ਹਰਬੰਸ ਰਾਹੀ ਤੇ ਹੇਮੰਤ ਸ਼ਰਮਾ ਨੇ ਮੰਚ ਸੰਚਾਲਕ, ਸੁਸ਼ੀਲ ਕੁਮਾਰ ਨੇ ਟਾਈਮ ਕੀਪਰ ਅਤੇ ਗੁਰਜੀਤ ਸਿੰਘ ਅਤੇ ਵਿਨੋਦ ਰਹੇਜਾ ਨੇ ਸਕੋਰਰ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਨਵਦੀਪ ਇੰਦਰ ਸਿੰਘ, ਚੰਦਰਸ਼ੇਖਰ, ਵਿਮਲ ਕੁਮਾਰ, ਸੰਜੀਵ ਕੁਮਾਰ, ਮੈਡਮ ਮਨਪ੍ਰੀਤ ਤੇ ਮੈਡਮ ਗਗਨਦੀਪ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪ੍ਰਿੰਸੀਪਲ ਬਾਬੂ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਸਮੇਤ ਸਾਰੇ ਭਾਗੀਦਾਰਾਂ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਨੇਤਾ ਸੁਧੀਰ ਭਾਦੂ ਨੇ ਦੀਵਾਨ ਖੇੜਾ ਪਿੰਡ ਦੀ ਸੜਕ ਤੇ ਸਕੂਲ ਅਪਗ੍ਰੇਡ ਕਰਨ ਦੀ ਮੰਗ ਚੁੱਕੀ ਅਗਲੀ ਖ਼ਬਰ ਖੇਡ ਮੁਕਾਬਲਿਆਂ ’ਚ ਕੇਰਾ ਸਕੂਲ ਦੇ ਬੱਚਿਆਂ ਨੇ ਮਾਰੀ ਬਾਜ਼ੀ
Ad Position 24