ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਰੂਹਾਨੀ ਸਤਿਸੰਗ ਆਯੋਜਿਤ
ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਇਕ ਰੂਹਾਨੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵਾਮੀ ਦਿਨਕਰਾਨੰਦ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਪੂਰੀ ਜ਼ਿੰਦਗੀ ਸੰਸਾਰਿਕ ਵਸਤੂਆਂ ਅਤੇ ਚਿੰਤਾਵਾਂ ਪਿੱਛੇ ਭੱਜਦਾ ਰਹਿੰਦਾ ਹੈ, ਜਦੋਂ ਕਿ ਸੱਚਾ ਸੁੱਖ ਬਾਹਰੀ ਦੁਨੀਆ ਵਿਚ ਨਹੀਂ ਬਲਕਿ ਆਪਣੇ ਅੰਦਰ ਪ੍ਰਭੂ ਨੂੰ ਜਾਣਨ ਵਿਚ ਹੈ।
ਫ਼
ਫ਼ਾਜ਼ਿਲਕਾ ਵਿਖੇ ਆਯੋਜਿਤ ਸਤਿਸੰਗ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਦਿਨਕਰਾਨੰਦ। ਅਜੀਤ ਤਸਵੀਰ
03-11-2026
ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਇਕ ਰੂਹਾਨੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵਾਮੀ ਦਿਨਕਰਾਨੰਦ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਪੂਰੀ ਜ਼ਿੰਦਗੀ ਸੰਸਾਰਿਕ ਵਸਤੂਆਂ ਅਤੇ ਚਿੰਤਾਵਾਂ ਪਿੱਛੇ ਭੱਜਦਾ ਰਹਿੰਦਾ ਹੈ, ਜਦੋਂ ਕਿ ਸੱਚਾ ਸੁੱਖ ਬਾਹਰੀ ਦੁਨੀਆ ਵਿਚ ਨਹੀਂ ਬਲਕਿ ਆਪਣੇ ਅੰਦਰ ਪ੍ਰਭੂ ਨੂੰ ਜਾਣਨ ਵਿਚ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੀ ਸੋਚ ਅਤੇ ਜੀਵਨ ਜਿਊਣ ਦਾ ਨਜ਼ਰੀਆ ਬਦਲਦਾ ਹੈ। ਗੁਰੂ ਸਾਨੂੰ ਨਿਮਰਤਾ, ਸੇਵਾ, ਪ੍ਰੇਮ ਅਤੇ ਪਰਉਪਕਾਰ ਦਾ ਮਾਰਗ ਦਿਖਾਉਂਦੇ ਹਨ। ਗੁਰੂ ਪ੍ਰਤੀ ਸੱਚੀ ਸ਼ਰਧਾ ਕੇਵਲ ਮੱਥਾ ਟੇਕਣ ਵਿਚ ਨਹੀਂ, ਬਲਕਿ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣ ਵਿਚ ਹੈ। ਸਮਾਗਮ ਦੇ ਅੰਤ ਵਿਚ ਸਵਾਮੀ ਬਲਦੇਵ ਸਿੰਘ, ਸਵਾਮੀ ਗੁਰਪ੍ਰੀਤ ਸਿੰਘ ਅਤੇ ਸਵਾਮੀ ਵਰਿੰਦਰ ਸਿੰਘ ਵਲੋਂ ਮਧੁਰ ਭਜਨ ਗਾਇਣ ਕਰਕੇ ਸੰਗਤਾਂ ਨੂੰ ਨਾਮ ਰਸ ਨਾਲ ਜੋੜਿਆ ਗਿਆ।