ਚੀਨੀ, ਜ਼ਰੂਰੀ ਵਸਤਾਂ ਅਤੇ ਮਠਿਆਈਆਂ ਦੇ ਭਾਅ ਵਧਣ ਨਾਲ ਬਾਜ਼ਾਰਾਂ ’ਚ ਰੌਣਕਾਂ ਘਟੀਆਂ
ਬੱਲੂਆਣਾ,4 ਨਵੰਬਰ (ਜਸਮੇਲ ਸਿੰਘ ਢਿੱਲੋਂ)-ਪਿਛਲੇ ਮਹੀਨੇ ਤੋਂ ਚੀਨੀ, ਜ਼ਰੂਰੀ ਵਸਤਾਂ ਅਤੇ ਮਠਿਆਈਆਂ ਦੇ ਭਾਅ ਲਗਾਤਾਰ ਵਧਣ ਕਾਰਨ ਇਸ ਵਾਰ ਦੀਵਾਲੀ ਦਾ ਤਿਉਹਾਰ ਫਿੱਕਾ ਰਹਿਣ ਦੇ ਆਸਾਰ ਬਣੇ ਹੋਏ ਹਨ। ਮਹਿੰਗਾਈ ਦੀ ਮਾਰ ਕਾਰਨ ਬਾਜ਼ਾਰਾਂ ਵਿਚੋਂ ਰੌਣਕਾਂ ਗ਼ਾਇਬ ਹਨ ਅਤੇ ਦੁਕਾਨਾਂ ਬਿਲਕੁਲ ਸੁੰਨੀਆਂ ਪਈਆਂ ਦਿਖਾਈ ਦੇ ਰਹੀਆਂ ਹਨ।
ਬੱਲੂਆਣਾ,4 ਨਵੰਬਰ (ਜਸਮੇਲ ਸਿੰਘ ਢਿੱਲੋਂ)-ਪਿਛਲੇ ਮਹੀਨੇ ਤੋਂ ਚੀਨੀ, ਜ਼ਰੂਰੀ ਵਸਤਾਂ ਅਤੇ ਮਠਿਆਈਆਂ ਦੇ ਭਾਅ ਲਗਾਤਾਰ ਵਧਣ ਕਾਰਨ ਇਸ ਵਾਰ ਦੀਵਾਲੀ ਦਾ ਤਿਉਹਾਰ ਫਿੱਕਾ ਰਹਿਣ ਦੇ ਆਸਾਰ ਬਣੇ ਹੋਏ ਹਨ। ਮਹਿੰਗਾਈ ਦੀ ਮਾਰ ਕਾਰਨ ਬਾਜ਼ਾਰਾਂ ਵਿਚੋਂ ਰੌਣਕਾਂ ਗ਼ਾਇਬ ਹਨ ਅਤੇ ਦੁਕਾਨਾਂ ਬਿਲਕੁਲ ਸੁੰਨੀਆਂ ਪਈਆਂ ਦਿਖਾਈ ਦੇ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਗ਼ਰੀਬ ਅਤੇ ਮੱਧਮ ਵਰਗ ਲਈ ਦੀਵਾਲੀ ਮਨਾਉਣਾ ਬਹੁਤ ਔਖਾ ਹੋ ਗਿਆ ਹੈ, ਜਿਸ ਨਾਲ ਲੋਕਾਂ ਦੇ ਮਨਾਂ ਵਿਚ ਤਿਉਹਾਰ ਦੀਆਂ ਖ਼ੁਸ਼ੀਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਦੀਵਾਲੀ ਦੇ ਤਿਉਹਾਰੀਂ ਸੀਜ਼ਨ ਨੂੰ ਦੇਖਦਿਆਂ ਚੀਨੀ ਅਤੇ ਹੋਰ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਭਾਅ ਤੁਰੰਤ ਘਟਾਉਣੇ ਚਾਹੀਦੇ ਹਨ ਤਾਂ ਜੋ ਮਠਿਆਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਵੀ ਹੇਠਾਂ ਆ ਸਕਣ ਅਤੇ ਹਰ ਵਰਗ ਖ਼ੁਸ਼ੀ-ਖ਼ੁਸ਼ੀ ਦੀਵਾਲੀ ਮਨਾ ਸਕੇ।