ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਮੈਡੀਕਲ ਕੈਂਪ ਲਗਾਇਆ
ਜਲਾਲਾਬਾਦ, 4 ਨਵੰਬਰ( ਜਸਕਰਨ ਸਿੰਘ ਤਨੇਜਾ) ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਐੱਫ਼. ਐੱਫ਼.
ਜਲਾਲਾਬਾਦ, 4 ਨਵੰਬਰ( ਜਸਕਰਨ ਸਿੰਘ ਤਨੇਜਾ) ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਐੱਫ਼.ਐੱਫ਼.ਰੋਡ ਸਥਿਤ ਸ਼ਹੀਦ ਊਧਮ ਸਿੰਘ ਚੌਕ ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਲਗਭਗ 65 ਤੋਂ 70 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਵਿਚ ਆਯੁਰਵੈਦਿਕ ਮਾਹਿਰ ਡਾ.ਜੋਤੀ ਛਾਬੜਾ, ਪਲਕ ਆਈ ਹਸਪਤਾਲ ਤੋਂ ਡਾ. ਪਲਕ ਅਤੇ ਮੰਤਰ ਓਡੋਂਟੋ ਕੇਅਰ ਤੋਂ ਦੰਦਾਂ ਦੀ ਮਾਹਿਰ ਡਾ.ਰਕਸ਼ੰਦਾ ਵਾਟਸ ਨੇ ਮਰੀਜ਼ਾਂ ਦੀ ਜਾਂਚ ਕਰਕੇ ਸਿਹਤ ਸਬੰਧੀ ਸਲਾਹ ਦਿੱਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸੱਗੂ, ਸਕੱਤਰ ਭਗਵਾਨ ਸਿੰਘ ਸੱਗੂ, ਖ਼ਜ਼ਾਨਚੀ ਗੁਰਮੀਤ ਸਿੰਘ ਵਿਰਦੀ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਮੈਡੀਕਲ ਕੈਂਪ ਹਰ ਬੁੱਧਵਾਰ ਲਗਾਇਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।