06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦਾ ਬੀਜ ਵੰਡਿਆ

ਮੰਡੀ ਲਾਧੂਕਾ, 6 ਨਵੰਬਰ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦੇ ਉੱਨਤ ਬੀਜ ਮੁਹੱਈਆ ਕਰਵਾ ਰਹੀ ਹੈ। ਇਹ ਜਾਣਕਾਰੀ ਬਲਾਕ ਜਲਾਲਾਬਾਦ ਦੇ ਖੇਤੀਬਾੜੀ ਅਫ਼ਸਰ ਵਿਜੈ ਸਿੰਘ ਨੇ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 07-11-2026
ਮੰਡੀ ਲਾਧੂਕਾ, 6 ਨਵੰਬਰ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦੇ ਉੱਨਤ ਬੀਜ ਮੁਹੱਈਆ ਕਰਵਾ ਰਹੀ ਹੈ। ਇਹ ਜਾਣਕਾਰੀ ਬਲਾਕ ਜਲਾਲਾਬਾਦ ਦੇ ਖੇਤੀਬਾੜੀ ਅਫ਼ਸਰ ਵਿਜੈ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਣਕ ਦੀ ਵਧੇਰੇ ਪੈਦਾਵਾਰ ਲਈ ਕਿਸਾਨਾਂ ਨੂੰ ਕਣਕ ਦੀਆਂ ਵੱਖ ਵੱਖ ਕਿਸਮਾਂ ਦੇ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਬੀਜ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਇਕ ਕਿਸਾਨ ਨੂੰ ਇਕ ਫਾਰਮ ਤੇ 2 ਗੱਟੇ ਬੀਜ ਜਿਸ ਦੀ ਭਰਤੀ 40 ਕਿੱਲੋ੍ ਹੈ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਸਬਸਿਡੀ ਤੇ ਬੀਜ ਪ੍ਰਾਪਤ ਕਰਨ ਵਾਲੇ ਕਿਸਾਨ ਆਪਣੇ ਫਾਰਮ ਪਿੰਡ ਦੇ ਸਰਪੰਚ ਜਾਂ ਫਿਰ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਲਿਆਉਣ। ਸਬਸਿਡੀ ਤੇ ਮਿਲਣ ਵਾਲੀ ਕਣਕ ਦੇ ਬੀਜ ਮੰਡੀ ਦੇ ਬਿਜਲੀ ਘਰ ਦੇ ਨੇੜੇ ਕਿਸਾਨ ਪੈਸਟੀਸਾਈਡ ਸੈਂਟਰ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ’ਤੇ ਜਸਪ੍ਰੀਤ ਸਿੰਘ ਏ ਟੀ ਐੱਮ ਅਤੇ ਹਰਮਨ ਸਿੰਘ ਏ.ਡੀ.ਓ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਗਿਆਨ ਪ੍ਰਦਰਸ਼ਨੀ 2026 ’ਚ ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਹੋਈ
Ad Position 24