06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵੱਲੋਂ ਬੇਸਹਾਰਾ ਔਰਤਾਂ ਨੂੰ ਨਵੰਬਰ ਮਹੀਨੇ ਦੇ ਰਾਸ਼ਨ ਦੀ ਵੰਡ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਚਲਾਈ ਜਾ ਰਹੀ ਮਾਸਿਕ ਰਾਸ਼ਨ ਵੰਡ ਮੁਹਿੰਮ ਤਹਿਤ ਨਵੰਬਰ ਮਹੀਨੇ ਦਾ ਰਾਸ਼ਨ ਵੰਡਣ ਦਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸਾਧੂ ਆਸ਼ਰਮ ਮੰਦਰ ਵਿਖੇ ਜ਼ਰੂਰਤਮੰਦ ਔਰਤਾਂ ਨੂੰ ਮਾਸਿਕ ਰਾਸ਼ਨ ਵੰਡਿਆ ਗਿਆ।

Ad Position 21
No active advertisement
ਫ਼ਾਜ਼ਿਲਕਾ ਦੇ ਸ਼੍ਰੀ ਸਾਧੂ ਆਸ਼ਰਮ ਮੰਦਰ ਵਿਖੇ ਜੀ-11 ਵੈੱਲਫੇਅਰ ਸੋਸਾਇਟੀ ਵਲੋਂ ਰਾਸ਼ਨ ਵੰਡ ਸਮਾਗਮ ਦੌਰਾਨ ਹਾਜ਼ਰ ਸੋਸਾਇਟੀ ਮੈਂਬਰ। ਅਜੀਤ ਤਸਵੀਰ 07-11-2026
ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਚਲਾਈ ਜਾ ਰਹੀ ਮਾਸਿਕ ਰਾਸ਼ਨ ਵੰਡ ਮੁਹਿੰਮ ਤਹਿਤ ਨਵੰਬਰ ਮਹੀਨੇ ਦਾ ਰਾਸ਼ਨ ਵੰਡਣ ਦਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸਾਧੂ ਆਸ਼ਰਮ ਮੰਦਰ ਵਿਖੇ ਜ਼ਰੂਰਤਮੰਦ ਔਰਤਾਂ ਨੂੰ ਮਾਸਿਕ ਰਾਸ਼ਨ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀ ਸਵੈ-ਮਾਣ ਅਤੇ ਪਛਾਣ ਦਾ ਪੂਰਾ ਧਿਆਨ ਰੱਖਦਿਆਂ ਇਹ ਸੇਵਾ ਕਾਰਜ ਕੀਤਾ ਜਾਂਦਾ ਹੈ। ਸੋਸਾਇਟੀ ਦੇ ਪ੍ਰਧਾਨ ਅਸ਼ਵਨੀ ਸਹਿਗਲ ਅਤੇ ਜਨਰਲ ਸਕੱਤਰ ਵਿਸ਼ਾਲ ਵਾਟਸ ਨੇ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਔਰਤ ਆਪਣੀ ਅਰਜ਼ੀ, ਘਰ ਦਾ ਪਤਾ ਅਤੇ ਮੋਬਾਈਲ ਨੰਬਰ ਲਿਖ ਕੇ ਸ਼੍ਰੀ ਸਾਧੂ ਆਸ਼ਰਮ ਵਿਖੇ ਲਗਾਏ ਗਏ ਡਰੌਪ ਬਾਕਸ ਵਿਚ ਪਾ ਸਕਦੀ ਹੈ। ਸੰਸਥਾ ਦੇ ਮੈਂਬਰ ਪ੍ਰਾਪਤ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਸਬੰਧਿਤ ਪਰਿਵਾਰਾਂ ਨਾਲ ਸੰਪਰਕ ਕਰਕੇ ਯੋਗ ਪਰਿਵਾਰਾਂ ਨੂੰ ਰਾਸ਼ਨ ਸੇਵਾ ਨਾਲ ਜੋੜਨਗੇ। ਇਸ ਸਮਾਗਮ ਦੌਰਾਨ ਹਰਿਆਣਾ ਇਲੈਕਟਰੀਸਿਟੀ ਬੋਰਡ ਦੇ ਰਿਟਾਇਰਡ ਚੀਫ਼ ਇੰਜੀਨੀਅਰ ਰਮੇਸ਼ ਵਰਮਾ ਅਤੇ ਪੰਜਾਬ ਗਰਾਮੀਣ ਬੈਂਕ ਦੇ ਸੇਵਾਮੁਕਤ ਸੀਨੀਅਰ ਮੈਨੇਜਰ ਸੰਜੀਵ ਕੁਮਾਰ ਹਾਂਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮਾਜ ਸੇਵੀ ਨਰੇਸ਼ ਮਿੱਤਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਜੀ-11 ਵੈੱਲਫੇਅਰ ਸੋਸਾਇਟੀ ਦੇ ਸਰਪ੍ਰਸਤ ਰਾਜੇਸ਼ ਠਕਰਾਲ, ਪ੍ਰਧਾਨ ਅਸ਼ਵਨੀ ਸਹਿਗਲ, ਸਕੱਤਰ ਵਿਸ਼ਾਲ ਵਾਟਸ, ਕੈਸ਼ੀਅਰ ਅਮਨ ਮੋਂਗਾ, ਅਮਨ ਸੇਠੀ, ਸੰਜੀਵ ਮੋਂਗਾ, ਰੌਕਸੀ ਫੁਟੇਲਾ, ਰਾਕੇਸ਼ ਜੁਨੇਜਾ, ਸੰਜੀਵ ਵਿਨਾਇਕ, ਨਵਨੀਤ ਸੇਠੀ, ਨਵੀਨ ਬੱਬਰ, ਵਯੋਮ ਕੁੱਕੜ, ਰੋਹਿਤ ਸ਼ਰਮਾ, ਸਿਕੰਦਰ ਸਿੰਘ, ਸਰਲ ਅਨੇਜਾ, ਹਿਤੇਸ਼ ਧਵਨ, ਸੁਮਿਤ ਠਕਰਾਲ, ਸੁਮਿਤ ਚੁੱਘ ਅਤੇ ਰਵੀ ਵਧਵਾ ਸਮੇਤ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਧੂਮ-ਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਜਾਵੇਗਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ...
Ad Position 24