ਜਲਾਲਾਬਾਦ ਵਿਖੇ ਵਿਸ਼ਾਲ ਧਾਰਮਿਕ ਦਰਬਾਰ ਅੱਜ
ਜਲਾਲਾਬਾਦ, 21 ਨਵੰਬਰ(ਪੱਤਰ ਪ੍ਰੇਰਕ)-ਜਲਾਲਾਬਾਦ ਵਿਖੇ ਸ੍ਰੀ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਦੀ ਮਹਿਮਾ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ‘ਜਲਾਲਾਬਾਦ ਕਾ ਪ੍ਰਣਾਮ-ਸਾਲਾਸਰ-ਖਾਟੂ ਵਾਲੇ ਕੇ ਨਾਮ’ 22 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਲਟੀਪਰਪਜ਼ ਸਪੋਰਟਸ ਸਟੇਡੀਅਮ ਜਲਾਲਾਬਾਦ ਪੱਛਮੀ ਵਿਖੇ ਰਾਤ 8 ਵਜੇ ਵਿਸ਼ਾਲ ਭਜਨ ਸੰਧਿਆ ਸਜਾਈ ਜਾਵੇਗੀ।
ਜਲਾਲਾਬਾਦ, 21 ਨਵੰਬਰ(ਪੱਤਰ ਪ੍ਰੇਰਕ)-ਜਲਾਲਾਬਾਦ ਵਿਖੇ ਸ੍ਰੀ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਦੀ ਮਹਿਮਾ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ‘ਜਲਾਲਾਬਾਦ ਕਾ ਪ੍ਰਣਾਮ-ਸਾਲਾਸਰ-ਖਾਟੂ ਵਾਲੇ ਕੇ ਨਾਮ’ 22 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਲਟੀਪਰਪਜ਼ ਸਪੋਰਟਸ ਸਟੇਡੀਅਮ ਜਲਾਲਾਬਾਦ ਪੱਛਮੀ ਵਿਖੇ ਰਾਤ 8 ਵਜੇ ਵਿਸ਼ਾਲ ਭਜਨ ਸੰਧਿਆ ਸਜਾਈ ਜਾਵੇਗੀ। ਜਿਸ ਵਿਚ ਪ੍ਰਸਿੱਧ ਭਜਨ ਗਾਇਕ ਅਤੇ ਭਜਨ ਸਮਰਾਟ ਕਨ੍ਹਈਆ ਮਿੱਤਲ ਆਪਣੇ ਭਜਨਾਂ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਧਾਰਮਿਕ ਸੰਗਤਾਂ ਨੂੰ ਇਸ ਪਵਿੱਤਰ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।