ਅਰੋੜਾ ਵਿਕਾਸ ਮੰਚ ਨੇ ਗੋਪੀ ਚੰਦ ਕਾਲਜ ਦੀ ਵਿਦਿਆਰਥਣ ਦੀ ਭਰੀ 20 ਹਜ਼ਾਰ ਰੁਪਏ ਫੀਸ
ਅਬੋਹਰ, 26 ਨਵੰਬਰ(ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਸਮਾਜ ਦੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਤਹਿਤ ਮੰਚ ਵਲੋਂ ਗੋਪੀ ਚੰਦ ਕਾਲਜ ਵਿਚ ਪੜ੍ਹ ਰਹੀ ਇਕ ਲੋੜਵੰਦ ਵਿਦਿਆਰਥਣ ਦੀ 20 ਹਜ਼ਾਰ ਰੁਪਏ ਫੀਸ ਭਰ ਕੇ ਉਸ ਨੂੰ ਰੋਲ ਨੰਬਰ ਦਿਵਾਇਆ।
ਅਬੋਹਰ, 26 ਨਵੰਬਰ(ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਸਮਾਜ ਦੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਤਹਿਤ ਮੰਚ ਵਲੋਂ ਗੋਪੀ ਚੰਦ ਕਾਲਜ ਵਿਚ ਪੜ੍ਹ ਰਹੀ ਇਕ ਲੋੜਵੰਦ ਵਿਦਿਆਰਥਣ ਦੀ 20 ਹਜ਼ਾਰ ਰੁਪਏ ਫੀਸ ਭਰ ਕੇ ਉਸ ਨੂੰ ਰੋਲ ਨੰਬਰ ਦਿਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਕਮੇਟੀ ਦੇ ਚੇਅਰਮੈਨ ਰਾਜੀਵ ਧੂੜੀਆ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਵਿਦਿਆਰਥਣ ਦੀ ਫੀਸ ਭਰਨ ਵਿਚ ਮੁਸ਼ਕਿਲ ਆ ਰਹੀ ਸੀ। ਪਰਿਵਾਰ ਵਲੋਂ ਸੰਪਰਕ ਕਰਨ ਉਪਰੰਤ ਮੰਚ ਨੇ ਜਾਂਚ-ਪੜਤਾਲ ਕਰਕੇ ਤੁਰੰਤ ਸਹਾਇਤਾ ਕੀਤੀ। ਇਸ ਫੀਸ ਵਿਚ ਕੈਨੇਡਾ ਵਾਸੀ ਇਕ ਗੁਪਤ ਦਾਨੀ ਵਲੋਂ 15 ਹਜ਼ਾਰ ਰੁਪਏ ਅਤੇ ਚਾਂਦ ਜੁਨੇਜਾ ਵਲੋਂ 5 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਗਗਨ ਚੁੱਘ ਨੇ ਕਿਹਾ ਕਿ ਪੈਸਿਆਂ ਦੀ ਕਮੀ ਕਾਰਨ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਰੋੜਾ ਵਿਕਾਸ ਮੰਚ ਹਰ ਲੋੜਵੰਦ ਅਰੋੜਾ ਪਰਿਵਾਰ ਦੀ ਮਦਦ ਲਈ ਹਮੇਸ਼ਾ ਖੜ੍ਹਾ ਹੈ। ਵਿਦਿਆਰਥਣ ਦੇ ਪਰਿਵਾਰ ਨੇ ਮੰਚ ਦਾ ਧੰਨਵਾਦ ਕੀਤਾ। ਇਸ ਮੌਕੇ ਗਗਨ ਚੁੱਘ, ਰਾਜੀਵ ਧੂੜੀਆ, ਚਾਂਦ ਜੁਨੇਜਾ, ਅਰਸ਼ਦੀਪ ਸਰ ਅਤੇ ਮੰਜੂ ਮੈਡਮ ਹਾਜ਼ਰ ਸਨ।