ਸਵੈ-ਗਣਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਾਲਾਬਾਦ ਅੰਦਰ ਵੱਖ-ਵੱਖ ਥਾਵਾਂ ’ਤੇ ਪਹੁੰਚੀ ਜਾਗਰੂਕਤਾ ਵੈਨ
ਜਲਾਲਾਬਾਦ , 26 ਨਵੰਬਰ (ਕਰਨ ਚੁਚਰਾ)-ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਫਾਜਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜਨਗਣਨਾ-2027 ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਲੋਕਾਂ ਨੂੰ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਅੰਦਰ ਜਾਗਰੂਕਤਾ ਵੈਨ ਚਲਾਈ ਗਈ ਹੈ । ਇਸ ਵੈਨ ਵਲੋਂ ਜਲਾਲਾਬਾਦ ਦੇ ਨਵੇ ਬੱਸ ਅੱਡੇ ਤੋਂ ਚਲਦੇ ਹੋਏ ਅਰਾਈਆ ਵਾਲਾ ਰੋਡ, ਅਨਾਜ ਮੰਡੀ, ਬਸਤੀ ਭਗਵਾਨਪੁਰਾ ਤੋਂ ਫਾਜਿਲਕਾ ਰੋਡ ਦੇ ਨਾਲ ਚਲਦੇ ਹੋਏ ਬਬਲੂ ਕਲੋਨੀ, ਨਗਰ ਕੌਂਸਲ,ਜਲਾਲਾਬਾਦ ਤੋਂ ਕਮਰੇ ਵਾਲਾ ਰੋਡ, ਮੇਨ ਬਜਾਰ ਆਦਿ ਜਲਾਲਾਬਾਦ ਦੇ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਲੋਕਾਂ ਨੂੰ ਸਵੈ-ਗਣਨਾ ਬਾਰੇ ਡਿਜੀਟਲ ਤਕਨੀਕ ਰਾਹੀਂ ਜਾਗਰੂਕ ਕੀਤਾ ਗਿਆ।
ਜਲਾਲਾਬਾਦ , 26 ਨਵੰਬਰ (ਕਰਨ ਚੁਚਰਾ)-ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਫਾਜਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜਨਗਣਨਾ-2027 ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਲੋਕਾਂ ਨੂੰ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਅੰਦਰ ਜਾਗਰੂਕਤਾ ਵੈਨ ਚਲਾਈ ਗਈ ਹੈ । ਇਸ ਵੈਨ ਵਲੋਂ ਜਲਾਲਾਬਾਦ ਦੇ ਨਵੇ ਬੱਸ ਅੱਡੇ ਤੋਂ ਚਲਦੇ ਹੋਏ ਅਰਾਈਆ ਵਾਲਾ ਰੋਡ, ਅਨਾਜ ਮੰਡੀ, ਬਸਤੀ ਭਗਵਾਨਪੁਰਾ ਤੋਂ ਫਾਜਿਲਕਾ ਰੋਡ ਦੇ ਨਾਲ ਚਲਦੇ ਹੋਏ ਬਬਲੂ ਕਲੋਨੀ, ਨਗਰ ਕੌਂਸਲ,ਜਲਾਲਾਬਾਦ ਤੋਂ ਕਮਰੇ ਵਾਲਾ ਰੋਡ, ਮੇਨ ਬਜਾਰ ਆਦਿ ਜਲਾਲਾਬਾਦ ਦੇ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਲੋਕਾਂ ਨੂੰ ਸਵੈ-ਗਣਨਾ ਬਾਰੇ ਡਿਜੀਟਲ ਤਕਨੀਕ ਰਾਹੀਂ ਜਾਗਰੂਕ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦੀ ਇਸ ਆਨਲਾਈਨ ਸਹੂਲਤ ਰਾਹੀਂ ਨਾਗਰਿਕ ਘਰ ਬੈਠੇ ਹੀ ਆਪਣੇ ਘਰ ਤੇ ਪਰਿਵਾਰ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ ਤੇ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਵੈ-ਗਣਨਾ ਆਈ.ਡੀ. ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਵੈਨ ਚਲਾਈ ਗਈ ਹੈ। ਇਸ ਵੈਨ ਵਲੋਂ ਜਲਾਲਾਬਾਦ ਅੰਦਰ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਵੱਡੀ ਗਿਣਤੀ ਵਿਚ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਲੋਕਾਂ ਨੂੰ ਪੋਰਟਲ ’ਤੇ ਰਜਿਸਟ੍ਰੇਸ਼ਨ, ਮੋਬਾਈਲ ਓਟੀਪੀ. ਰਾਹੀਂ ਤਸਦੀਕ, ਘਰ ਦੀ ਸਥਿਤੀ ਦਰਜ ਕਰਨ ’ਤੇ ਸਹੀ ਜਾਣਕਾਰੀ ਭਰਨ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ।