27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਫ਼ਾਜ਼ਿਲਕਾ ਦੇ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਸਮਝੌਤੇ ਦੀ ਹੋ ਰਹੀ ਪੰਚਾਇਤ ਦੌਰਾਨ ਇਕ ਧਿਰ ਨੇ ਚਲਾਈ ਗੋਲੀ

ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਦੋ ਧਿਰਾਂ ਦੇ ਆਪਸੀ ਸਮਝੌਤੇ ਲਈ ਬੈਠੀ ਪੰਚਾਇਤ ਵਿਚੋਂ ਇਕ ਧਿਰ ਨੇ ਹਵਾਈ ਫਾਇਰ ਕਰ ਦਿੱਤੇ। ਜਿਸ ਨਾਲ ਮੌਕੇ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਸ਼ਹਿਰ ਅੰਦਰ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ।

Ad Position 21
No active advertisement
ਅਜੀਤ ਡੈਸਕ 28-11-2026
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਦੋ ਧਿਰਾਂ ਦੇ ਆਪਸੀ ਸਮਝੌਤੇ ਲਈ ਬੈਠੀ ਪੰਚਾਇਤ ਵਿਚੋਂ ਇਕ ਧਿਰ ਨੇ ਹਵਾਈ ਫਾਇਰ ਕਰ ਦਿੱਤੇ। ਜਿਸ ਨਾਲ ਮੌਕੇ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਸ਼ਹਿਰ ਅੰਦਰ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ। ਫ਼ਾਜ਼ਿਲਕਾ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਗੋਲੀ ਆਦਿ ਚੱਲਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਅਬੋਹਰ ਰੋਡ ’ਤੇ ਪੁਰਾਣੀਆਂ ਕਾਰਾਂ ਵੇਚਣ ਦਾ ਕੰਮ ਕਰਦੇ ਦੋ ਡੀਲਰਾਂ ਵਿਚਕਾਰ ਆਪਸੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਝਗੜਾ ਬਣਿਆ ਹੋਇਆ ਸੀ। ਜਦ ਇਹ ਮਾਮਲਾ ਆਪਸ ਵਿਚ ਨਾ ਸੁਲਝਿਆ ਤਾਂ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਕਾਰ ਡੀਲਰ ਯੂਨੀਅਨ ਦੇ ਆਗੂ ਆਪਸੀ ਸਮਝੌਤਾ ਕਰਵਾਉਣ ਲਈ ਦੋਨਾਂ ਧਿਰਾਂ ਨੂੰ ਬੁਲਾਇਆ ਹੋਇਆ ਸੀ। ਜਦ ਦੋਨੋਂ ਧਿਰਾਂ ਆਪਸ ਵਿਚ ਗੱਲਬਾਤ ਕਰ ਰਹੀਆਂ ਤਾਂ ਮਾਮਲਾ ਆਪਣੀ ਬਹਿਸ ਬਾਜ਼ੀ ਵਿਚ ਵੱਧ ਗਿਆ। ਜਿਸ ’ਤੇ ਚੀਨੂੰ ਬਜਾਜ ਨਾਂਅ ਦਾ ਇਕ ਨੌਜਵਾਨ, ਜਿਸ ਦੇ ਕੋਲ ਰਿਵਾਲਵਰ ਸੀ, ਉਸ ਨੇ ਗ਼ੁੱਸੇ ਵਿਚ ਆ ਕੇ ਗੋਲੀ ਚਲਾ ਦਿੱਤੀ। ਜਿਸ ਨਾਲ ਅਬੋਹਰ ਜੀ.ਟੀ. ਰੋਡ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਸਿਟੀ ਪੁਲਿਸ ਕੋਲ ਪੁੱਜ ਗਿਆ ਹੈ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ.ਸਚਿਨ ਕੰਬੋਜ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਵਲੋਂ ਪੁਲਿਸ ਪਾਰਟੀ ’ਤੇ ਫਾਇਰਿੰਗ, ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਜ਼ਖ਼ਮੀ ਅਗਲੀ ਖ਼ਬਰ ਜਲਾਲਾਬਾਦ ਹਲਕੇ ਦੇ ਵਿਧਾਇਕ ਗੋਲਡੀ ਕੰਬੋਜ ਵਲੋਂ ਹਲਕੇ ਅੰਦਰ ਕਰਵਾਏ ਕੰਮਾਂ ਦੀ ਵਿਲੱਖਣਤਾ ਦੀ ਚਰਚਾ ਪੇਂਡੂ ਅਤੇ ਸ਼ਹਿਰੀ ਸ...
Ad Position 24