ਅੰਡਰ -11 ਲੜਕਿਆਂ ਦੀ ਟੀਮ ਨੇ ਕਲੱਸਟਰ ਪੱਧਰੀ ਮੁਕਾਬਲਿਆਂ ਵਿਚ ਹਾਸਿਲ ਕੀਤਾ ਪਹਿਲਾ ਸਥਾਨ
ਅਬੋਹਰ, 27 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਵਿਖੇ ਕਰਵਾਏ ਗਏ ਕਲੱਸਟਰ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਸਥਾਨਕ ਸੀਤੋ ਰੋਡ ਸਥਿਤ ਸਿਮੀਗੋ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਅੰਡਰ-11 ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਇਸ ਪ੍ਰਾਪਤੀ ਵਿਚ 13 ਖਿਡਾਰੀਆਂ ਰਮਨਜੋਤ ਸਿੰਘ, ਗੁਰਾਂਸ਼, ਕ੍ਰਿਸ਼ਨਾ, ਹਸ਼ਮਨ, ਵਿਕਰਮ, ਸਾਰਥਕ, ਸਨਰੀਤ ਸਿੰਘ, ਅਰੁਸ਼, ਯਗਿਆ, ਵਿਵਾਨ ਗਗਨੇਜਾ, ਓਜ਼ਿਲ, ਨਮਨਦੀਪ ਸਿੰਘ ਅਤੇ ਜੋਬਨਦੀਪ ਸਿੰਘ ਨੇ ਅਹਿਮ ਯੋਗਦਾਨ ਪਾਇਆ।
ਅਬੋਹਰ, 27 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਵਿਖੇ ਕਰਵਾਏ ਗਏ ਕਲੱਸਟਰ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਸਥਾਨਕ ਸੀਤੋ ਰੋਡ ਸਥਿਤ ਸਿਮੀਗੋ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਅੰਡਰ-11 ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਇਸ ਪ੍ਰਾਪਤੀ ਵਿਚ 13 ਖਿਡਾਰੀਆਂ ਰਮਨਜੋਤ ਸਿੰਘ, ਗੁਰਾਂਸ਼, ਕ੍ਰਿਸ਼ਨਾ, ਹਸ਼ਮਨ, ਵਿਕਰਮ, ਸਾਰਥਕ, ਸਨਰੀਤ ਸਿੰਘ, ਅਰੁਸ਼, ਯਗਿਆ, ਵਿਵਾਨ ਗਗਨੇਜਾ, ਓਜ਼ਿਲ, ਨਮਨਦੀਪ ਸਿੰਘ ਅਤੇ ਜੋਬਨਦੀਪ ਸਿੰਘ ਨੇ ਅਹਿਮ ਯੋਗਦਾਨ ਪਾਇਆ। ਟੀਮ ਦੇ ਕੋਚ ਸੋਨਾ ਸਿੰਘ ਦੇ ਮਾਰਗਦਰਸ਼ਨ ਹੇਠ ਖਿਡਾਰੀਆਂ ਨੇ ਬਿਹਤਰੀਨ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਜਨੀ ਸ਼ਰਮਾ ਨੇ ਜੇਤੂ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਦੇ ਚੇਅਰਮੈਨ ਨਰੇਸ਼ ਕੁਮਾਰ ਗੋਇਲ ਨੇ ਵੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਸਕੂਲ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਖਿਡਾਰੀਆਂ ਵਲੋਂ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਆਸ ਪ੍ਰਗਟਾਈ।