ਫਾਜ਼ਿਲਕਾ ਬਲੱਡ ਬੈਂਕ ਵਲੋਂ ਖੂਨਦਾਨ ਕੈਂਪ ਅੱਜ
ਫਾਜ਼ਿਲਕਾ, 28 ਨਵੰਬਰ(ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਦੇ ਬਲੱਡ ਬੈਂਕ ਵਿਚ ਬੀ-ਪਾਜ਼ਟਿਵ ਖੂਨ ਦਾ ਸਟਾਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਜਦਕਿ ਹੋਰਨਾਂ ਬਲੱਡ ਗਰੁੱਪਾਂ ਦੀ ਵੀ ਭਾਰੀ ਕਮੀ ਹੈ। ਇਸ ਨੂੰ ਦੇਖਦਿਆਂ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਅਤੇ ਆਫਿਸਰ ਐਸੋਸੀਏਸ਼ਨ ਰਿਟਾਇਰਡ (ਰਜਿ.)
ਫਾਜ਼ਿਲਕਾ, 28 ਨਵੰਬਰ(ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਦੇ ਬਲੱਡ ਬੈਂਕ ਵਿਚ ਬੀ-ਪਾਜ਼ਟਿਵ ਖੂਨ ਦਾ ਸਟਾਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਜਦਕਿ ਹੋਰਨਾਂ ਬਲੱਡ ਗਰੁੱਪਾਂ ਦੀ ਵੀ ਭਾਰੀ ਕਮੀ ਹੈ। ਇਸ ਨੂੰ ਦੇਖਦਿਆਂ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਅਤੇ ਆਫਿਸਰ ਐਸੋਸੀਏਸ਼ਨ ਰਿਟਾਇਰਡ (ਰਜਿ.), ਫਾਜ਼ਿਲਕਾ ਵਲੋਂ ਅੱਜ 29 ਨਵੰਬਰ ਦਿਨ ਐਤਵਾਰ ਨੂੰ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸਵਰਗੀ ਸ੍ਰੀਮਤੀ ਸੁਮਨ ਜੁਨੇਜਾ ਦੀ ਯਾਦ ਵਿਚ ਲਗਾਇਆ ਜਾਵੇਗਾ। ਸੰਸਥਾ ਦੇ ਆਗੂ ਰਾਜੀਵ ਕੁਕਰੇਜਾ ਨੇ ਦੱਸਿਆ ਕਿ ਖੂਨ ਦੀ ਕਮੀ ਕਾਰਨ ਥੈਲੇਸੀਮੀਆ ਪੀੜਤ ਬੱਚਿਆਂ, ਗਰਭਵਤੀ ਔਰਤਾਂ ਅਤੇ ਹੋਰ ਲੋੜਵੰਦ ਮਰੀਜ਼ਾਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ, ਨੌਜਵਾਨਾਂ, ਦੁਕਾਨਦਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚ ਵੱਧ-ਚੜ੍ਹ ਕੇ ਖੂਨਦਾਨ ਕਰਨ ਅਤੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ।