ਅੰਮਿ੍ਤਸਰ, 5 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)- ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੀ ਰਾਸ਼ਟਰੀ ਸਰਪ੍ਰਸਤ ਅਤੇ ਐੱਨ. ਜੀ. ਓ. ਐੱਸ. ਦੀ ਮੈਨੇਜਿੰਗ ਡਾਇਰੈਕਟਰ, ਉੱਘੀ ਸਮਾਜ ਸੇਵਿਕਾ ਅਨੀਤਾ ਸ਼ਰਮਾ ਨੇ 22 ਫਰਵਰੀ ਨੂੰ ਹੋਣ ਵਾਲੀ ਬੀ. ਐੱਸ. ਐੱਫ. ਮੈਰਾਥਨ ਲਈ 10 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ | ਜ਼ਿਕਰਯੋਗ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਅਤੇ ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ਬਾਰਡਰ ਪਾਪੂਲੇਸ਼ਨ ਦੇ ਸਹਿਯੋਗ ਕਰਵਾਈ ਜਾ ਰਹੀ ਇਸ ਮੈਰਾਥਨ 'ਚ ਵੱਡੀ ਗਿਣਤੀ 'ਚ ਨੌਜਵਾਨ ਹਿੱਸਾ ਲੈ ਰਹੇ ਹਨ | ਸ੍ਰੀਮਤੀ ਅਨੀਤਾ ਸ਼ਰਮਾ ਨੇ ਕਿਹਾ ਕਿ ਬੀ. ਐੱਸ. ਐੱਫ. ਦੇ ਅਧਿਕਾਰੀ ਅਤੇ ਜਵਾਨ ਸਾਡੇ ਲਈ ਸਤਿਕਾਰ ਅਤੇ ਵਧਾਈ ਦੇ ਪਾਤਰ ਹਨ | ਅੱਜ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅਸੀਂ ਸੱੁਖ ਦੀ ਜਿੰਦਗੀ ਬਤੀਤ ਕਰ ਰਹੇ ਹਾਂ | ਇਸ ਮੌਕੇ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਅਵਨ ਕੁਮਾਰ ਪਰਾਸ਼ਰ ਨੇ ਅਨੀਤਾ ਸ਼ਰਮਾ ਨਾਲ ਮਿਲ ਕੇ ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀ ਡਿਪਟੀ ਕਮਾਂਡੈਂਟ ਅਮਰਦੀਪ ਸਿੰਘ ਸੰਧੂ ਨੂੰ ਸਨਮਾਨਿਤ ਵੀ ਕੀਤਾ |
ਅਨੀਤਾ ਸ਼ਰਮਾ ਨੇ ਬੀ. ਐੱਸ. ਐੱਫ. ਮੈਰਾਥਨ ਲਈ 10 ਲੱਖ ਦਾ ਯੋਗਦਾਨ ਪਾਇਆ <br/>
ਅਜੀਤ ਡੈਸਕ
06-01-2026