21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਮਾਜ ਸੇਵੀ ਸੰਸਥਾਵਾਂ ਨੇ ਅੰਮਿ੍ਤਸਰ ਹਵਾਈ ਅੱਡੇ ਦੇ ਨਵੇਂ ਡਾਇਰੈਕਟਰ ਕੋਲ ਯਾਤਰੀ ਸਹੂਲਤਾਂ ਤੇ ਬੁਨਿਆਦੀ ਢਾਂਚੇ ਦੇ ਅਹਿਮ ਮੁੱਦੇ ਉਠਾਏ <br/>

Ad Position 21
No active advertisement
ਅਜੀਤ ਡੈਸਕ 06-01-2026
ਅੰਮਿ੍ਤਸਰ/ਰਾਜਾਸਾਂਸੀ, 5 ਜਨਵਰੀ (ਜਸਵੰਤ ਸਿੰਘ ਜੱਸ, ਹਰਦੀਪ ਸਿੰਘ ਖੀਵਾ)-ਸਮਾਜ ਸੇਵੀ ਸੰਸਥਾਵਾਂ ਅੰਮਿ੍ਤਸਰ ਵਿਕਾਸ ਮੰਚ ਅਤੇ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਦੇ ਸਾਂਝੇ ਵਫ਼ਦ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਨਵ-ਨਿਯੁਕਤ ਡਾਇਰੈਕਟਰ ਭੁਪਿੰਦਰਾ ਸਿੰਘ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਹਵਾਈ ਅੱਡੇ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲਟਕ ਰਹੇ ਅਹਿਮ ਮੁੱਦਿਆਂ 'ਤੇ ਵਿਸਥਾਰ ਪੂਰਵਕ ਚਰਚਾ ਕੀਤੀ | ਇਕੱਤਰਤਾ ਦੌਰਾਨ ਵਫ਼ਦ ਨੇ ਹਵਾਈ ਅੱਡੇ ਦੇ ਜਿਨ੍ਹਾਂ ਬੁਨਿਆਦੀ ਢਾਂਚੇ ਅਤੇ ਯਾਤਰੀ ਸਹੂਲਤਾਂ ਵਿਚ ਸੁਧਾਰ ਦੀ ਮੰਗ ਕੀਤੀ, ਇਨ੍ਹਾਂ ਵਿਚ ਪਾਰਕਿੰਗ ਵਿਚ ਯਾਤਰੀਆਂ ਤੋਂ ਕੀਤੀ ਜਾ ਰਹੀ ਵੱਧ ਵਸੂਲੀ, ਏਅਰ ਲਾਈਨਾਂ ਅਤੇ ਗਰਾਊਾਡ-ਹੈਂਡਲਿੰਗ ਸਟਾਫ਼ ਵਲੋਂ ਯਾਤਰੀਆਂ ਦੀ ਸਹਾਇਤਾ ਅਤੇ ਗਾਹਕ ਸੇਵਾ ਵਿਚ ਕਮੀ, ਇਨ-ਲਾਈਨ ਐਕਸ-ਰੇ ਬੈਗੇਜ ਦੇ ਸੰਚਾਲਨ ਵਿਚ ਆ ਰਹੀਆਂ ਦਿੱਕਤਾਂ, ਪਖਾਨਿਆਂ ਦੀ ਮਾੜੀ ਹਾਲਤ ਅਤੇ ਟਰਮੀਨਲ ਬਿਲਡਿੰਗ ਦੇ ਕੁਝ ਹਿੱਸਿਆਂ ਵਿਚੋਂ ਪਾਣੀ ਦੇ ਲੀਕ ਹੋਣ ਵਰਗੇ ਮੁੱਦੇ ਵਿਚਾਰੇ ਗਏ | ਵਫ਼ਦ ਨੇ ਜ਼ੋਰ ਦੇ ਕੇ ਕਿਹਾ ਕਿ ਯਾਤਰੀਆਂ ਦੇ ਤਜ਼ਰਬੇ ਨੂੰ ਸੁਖਾਵਾਂ ਅਤੇ ਪਾਰਦਰਸ਼ੀ ਬਣਾਉਣ ਲਈ ਸਖ਼ਤ ਨਿਗਰਾਨੀ ਅਤੇ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ | ਵਫ਼ਦ ਨੇ ਚੰਡੀਗੜ੍ਹ ਹਵਾਈ ਅੱਡੇ ਦੀ ਤਰਜ਼ 'ਤੇ ਅੰਮਿ੍ਤਸਰ ਹਵਾਈ ਅੱਡੇ ਲਈ ਵੀ ਏਅਰਲਾਈਨਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਉਨ੍ਹਾਂ ਦੀ ਤਰਜੀਹ ਵਾਲੇ ਸਮੇਂ ਦੇ ਸਲਾਟ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਅੰਤਰਰਾਸ਼ਟਰੀ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਡਾਇਰੈਕਟਰ ਭੁਪਿੰਦਰਾ ਸਿੰਘ ਨੇ ਵਫ਼ਦ ਦੇ ਸੁਝਾਵਾਂ ਨੂੰ ਹਾਂ-ਪੱਖੀ ਹੁੰਗਾਰਾ ਦਿੰਦਿਆਂ ਦੱਸਿਆ ਕਿ ਕਈ ਮੁੱਦਿਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਹਵਾਈ ਅੱਡੇ ਦੇ ਵਿਸਥਾਰ ਦੀਆਂ ਯੋਜਨਾਵਾਂ 'ਤੇ ਵੀ ਲਗਾਤਾਰ ਕੰਮ ਜਾਰੀ ਹੈ | ਇਕੱਤਰਤਾ ਵਿਚ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਅਤੇ ਫ਼ਲਾਈ ਅੰਮਿ੍ਤਸਰ ਦੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ, ਜਤਿੰਦਰਪਾਲ ਸਿੰਘ ਅਤੇ ਕਰਨ ਸਿੰਘ ਸ਼ਾਮਿਲ ਸਨ | ਵਫਦ ਨੇ ਬੀਤੇ ਮਹੀਨੇ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਸਮੇਂ ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰਾਂ ਸਮੇਤ ਯਾਤਰੀਆਂ ਦੀ ਸਹਾਇਤਾ ਲਈ ਹਵਾਈ ਅੱਡਾ ਪ੍ਰਬੰਧਕਾਂ ਵਲੋਂ ਕੀਤੇ ਗਏ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ | ਇਸ ਦੌਰਾਨ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਨਵੇਂ ਡਾਇਰੈਕਟਰ ਦੇ ਕਾਰਜਕਾਲ ਸੰਭਾਲਣ ਤੋਂ ਬਾਅਦ ਹਵਾਈ ਅੱਡੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ ਉਡਾਣਾਂ ਦੀ ਜਾਣਕਾਰੀ, ਧੁੰਦ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਉਡਾਣਾਂ ਦੀ ਰੋਜਾਨਾਂ ਜਾਣਕਾਰੀ ਅਤੇ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਸਾਂਝੀ ਕਰਨ ਦੀ ਪਹਿਲਕਦਮੀਦਾ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਨੀਤਾ ਸ਼ਰਮਾ ਨੇ ਬੀ. ਐੱਸ. ਐੱਫ. ਮੈਰਾਥਨ ਲਈ 10 ਲੱਖ ਦਾ ਯੋਗਦਾਨ ਪਾਇਆ <br/> ਅਗਲੀ ਖ਼ਬਰ ਭਗਤਾਂ ਵਾਲਾ ਡੰਪ ਸਾਈਟ 'ਤੇ ਪੁਰਾਣੇ ਕੂੜੇ ਦੇ ਕੰਮ ਦੀ ਵਧੀਕ ਕਮਿਸ਼ਨਰ ਵਲੋਂ ਪ੍ਰਗਤੀ ਦੀ ਸਮੀਖਿਆ <br/>
Ad Position 24