10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੁਲਤਾਨਵਿੰਡ ਭਾਈ ਮੰਝ ਸਾਹਿਬ ਰੋਡ 'ਤੇ ਰੁਮਾਲੇ ਸਾਹਿਬ ਦੀ ਬੇਅਦਬੀ ਦੀ ਵੀਡੀਓ ਹੋਈ ਵਾਇਰਲ <br/>

Ad Position 21
No active advertisement
ਅਜੀਤ ਡੈਸਕ 25-01-2026
ਸੁਲਤਾਨਵਿੰਡ, 24 ਜਨਵਰੀ ( ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਭਾਈ ਮੰਝ ਸਾਹਿਬ ਰੋਡ ਵਿਖੇ ਇੱਕ ਖਾਲੀ ਪਲਾਟ ਵਿਚ ਸੁੱਟੇ ਗਏ ਰੁਮਾਲੇ ਸਾਹਿਬ ਦੀ ਹੋਈ ਬੇਅਦਬੀ ਦੀ ਵੀਡੀਓ ਵਾਇਰਲ ਹੋਣ ਕਾਰਨ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਪਹੁੰਚੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਭਾਈ ਮੰਝ ਸਾਹਿਬ ਰੋਡ 'ਤੇ ਸਥਿਤ ਇਕ ਖਾਲੀ ਪਲਾਟ ਵਿਚ ਕਿਸੇ ਵਿਅਕਤੀ ਵਲੋਂ ਨਵੇ ਰੁਮਾਲੇ ਸਾਹਿਬ ਸੁੱਟੇ ਗਏ ਹਨ ਜਿਨ੍ਹਾਂ ਨੂੰ ਦੇਖ ਕੇ ਇਲਾਕਾ ਵਾਸੀ ਅਤੇ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਰੁਮਾਲੇ ਸਾਹਿਬ ਦੀ ਬੇਅਦਬੀ ਦੀ ਵੀਡੀਓ ਵਾਇਰਲ ਹੋਣ ਤੇ ਏਸੀਪੀ ਪ੍ਰਵੇਸ਼ ਚੋਪੜਾ ਤੇ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਗੱਲਬਾਤ ਕਰਦਿਆਂ ਏਸੀਪੀ ਪ੍ਰਵੇਸ਼ ਚੋਪੜਾ ਤੇ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਅੰਮਿ੍ਤਸਰ ਦੇ ਮੋਨੀ ਚੌਕ ਵਿਚ ਇਕ ਘਰ ਵਿਚ ਅੱਗ ਲੱਗਣ ਦੌਰਾਨ ਘਰ ਵਿਚ ਪਏ ਰੁਮਾਲੇ ਸਾਹਿਬ ਸੜ ਗਏ ਸਨ | ਉਨ੍ਹਾਂ ਦੱਸਿਆ ਕਿ ਮਲਬਾ ਇਕੱਠਾ ਕਰਨ ਵਾਲੇ ਸੁਖਦੇਵ ਸਿੰਘ ਨਾਮ ਦੇ ਵਿਅਕਤੀ ਵਲੋਂ ਇਹ ਰੁਮਾਲਾ ਸਾਹਿਬ ਲਿਆ ਕੇ ਏਥੇ ਖਾਲੀ ਪਲਾਟ ਵਿਚ ਸੁੱਟ ਦਿੱਤੇ | ਜੋ ਕਿ ਕੋਟ ਮਿੱਤ ਸਿੰਘ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਇਹ ਗਲਤੀ ਮੰਨਦਿਆਂ ਪੁਲਿਸ ਦੀ ਹਾਜ਼ਰੀ ਵਿਚ ਅਤੇ ਗੁਰਦੁਆਰਾ ਖੂਹ ਭਾਈ ਮੰਝ ਸਾਹਿਬ ਵਿਖੇ ਇਲਾਕਾ ਵਾਸੀ ਅਤੇ ਸੰਗਤ ਤੋਂ ਮੁਆਫੀ ਮੰਗ ਲਈ ਹੈ ਅਤੇ ਸੜੇ ਹੋਏ ਰੁਮਾਲੇ ਸਾਹਿਬ ਦਾ ਸੰਗਤਾਂ ਦੀ ਹਾਜਰੀ ਵਿਚ ਸਸਕਾਰ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਲੋਂ ਅਧਿਆਤਮਿਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗੁ: ਸ਼ਹੀਦ ਗੰਜ ਸਾਹਿਬ ਦੇ ਆਸ ਪਾਸ ਟ੍ਰੈਫਿਕ ਪੁਲਿਸ ਵਲੋਂ ਨਾਜਾਇਜ਼ ਕਬਜ਼ੇ ਹਟਵਾਏ <br/>
Ad Position 24