10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਲੋਂ ਅਧਿਆਤਮਿਕ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਅੰਮਿ੍ਤਸਰ ਸੇਵਾ ਕੇਂਦਰ ਵਲੋਂ ਵਿਦਿਆ ਸਾਗਰ ਮਾਨਸਿਕ ਸਿਹਤ ਸੰਸਥਾ ਵਿਖੇ ਅਧਿਆਤਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਨਰਸਿੰਗ ਸਿਖਲਾਈ ਲਈ ਆਏ ਵੱਖ-ਵੱਖ ਰਾਜਾਂ ਦੇ ਲਗਭਗ 300 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ | ਬ੍ਰਹਮਾ ਕੁਮਾਰੀ ਡਾ. ਵਿਜੇ ਲਕਸ਼ਮੀ ਨੇ ਕਿਹਾ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਸਾਡੀ ਸੋਚ ਹੈ | ਸਾਡੀ ਤਣਾਅਪੂਰਨ ਜ਼ਿੰਦਗੀ ਸਾਡੀ ਸਿਹਤ 'ਤੇ ਬਹੁਤ ਪ੍ਰਭਾਵ ਪਾਉਂਦੀ ਹੈ | ਇਸ ਨੂੰ ਦੂਰ ਕਰਨ ਲਈ, ਸਾਨੂੰ ਆਪਣੇ ਮਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਸਭ ਤੋਂ ਮੁਸ਼ਕਲ ਹਾਲਾਤ ਵੀ ਇੱਕ ਸ਼ਕਤੀਸ਼ਾਲੀ ਮਨ ਦੇ ਸਾਹਮਣੇ ਕਮਜ਼ੋਰ ਹੋ ਜਾਂਦੇ ਹਨ | ਡਾ. ਵਿਜੇ ਲਕਸ਼ਮੀ ਨੇ ਸਾਰੇ ਨਰਸਿੰਗ ਵਿਦਿਆਰਥੀਆਂ ਨੂੰ ਰਾਜਯੋਗ ਸਿੱਖਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਨਿਯਮਿਤ ਤੌਰ 'ਤੇ ਆਪਣੀ ਆਤਮਾ ਦੀ ਬੈਟਰੀ ਰੀਚਾਰਜ ਕਰਨੀ ਚਾਹੀਦੀ ਹੈ | ਜਿਵੇਂ ਹੀ ਅਸੀਂ ਸਵੇਰੇ ਉੱਠਦੇ ਹਾਂ, ਸਾਡਾ ਅਵਚੇਤਨ ਮਨ ਬਹੁਤ ਸਰਗਰਮ ਹੁੰਦਾ ਹੈ | ਉਸ ਸਮੇਂ ਅਸੀਂ ਪਰਮਾਤਮਾ ਨਾਲ ਜੁੜ ਕੇ ਅਤੇ ਇਕ ਸੱਚੇ ਦੋਸਤ ਨਾਲ ਆਪਣੀਆਂ ਦਿਲੀ ਭਾਵਨਾਵਾਂ ਸਾਂਝੀਆਂ ਕਰਕੇ ਆਪਣੇ ਮਨ ਨੂੰ ਮਜ਼ਬੂਤ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਨਰਸਿੰਗ ਸੇਵਾ ਦਾ ਖੇਤਰ ਹੈ | ਮਰੀਜ਼ਾਂ ਦੀ ਪਿਆਰ ਅਤੇ ਦਿਲ ਨਾਲ ਸੇਵਾ ਕਰਕੇ ਅਸੀਂ ਉਨ੍ਹਾਂ ਦੇ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਾਂ | ਬ੍ਰਹਮਾ ਕੁਮਾਰ ਭਰਾਤਾ ਪਵਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਪੂਰਾ ਧਿਆਨ ਆਪਣੇ ਟੀਚੇ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ | ਸਾਡੇ ਮਨ ਦੀ ਨਜ਼ਰ ਹਮੇਸ਼ਾ ਨਿਸ਼ਾਨੇ 'ਤੇ ਟਿਕੀ ਰਹਿਣੀ ਚਾਹੀਦੀ ਹੈ | ਮਨ ਕਿਸੇ ਵੀ ਹਾਲਤ 'ਚ ਭਟਕਣਾ ਨਹੀਂ ਚਾਹੀਦਾ | ਡਾ. ਵਿਜੇ ਲਕਸ਼ਮੀ ਭੈਣ ਨੇ ਮਨ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਰਾਜਯੋਗ ਅਭਿਆਸ ਕਰਵਾਇਆ ਅਤੇ ਰਾਜਯੋਗ ਧਿਆਨ ਕੋਰਸ ਲਈ ਫਾਰਮ ਵੀ ਭਰੇ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਮਨਾਇਆ <br/> ਅਗਲੀ ਖ਼ਬਰ ਸੁਲਤਾਨਵਿੰਡ ਭਾਈ ਮੰਝ ਸਾਹਿਬ ਰੋਡ 'ਤੇ ਰੁਮਾਲੇ ਸਾਹਿਬ ਦੀ ਬੇਅਦਬੀ ਦੀ ਵੀਡੀਓ ਹੋਈ ਵਾਇਰਲ <br/>
Ad Position 24