ਅੰਮਿ੍ਤਸਰ, 27 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਨੇੜੇ ਵਾਸ਼ਿੰਗ ਲਾਈਨ 'ਚ ਖੜੀ ਰੇਲ ਗੱਡੀ ਨੰਬਰ (14679) ਅੰਮਿ੍ਤਸਰ ਇੰਟਰਸਿਟੀ ਐਕਸਪ੍ਰੈਸ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਜੀ. ਆਰ. ਪੀ. ਵਲੋਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਏ.ਐਸ.ਆਈ. ਬਗੀਚਾ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 65 ਸਾਲ ਹੈ ਜੋਕਿ ਵੇਖਣ ਵਿਚ ਸਾਧੂ ਜਾਪਦਾ ਹੈ | ਉਨ੍ਹਾਂ ਦੱਸਿਆ ਕਿ ਉਸ ਪਾਸੋਂ ਉਸਦੀ ਸ਼ਨਾਖਤ ਸੰਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ, ਇਸ ਲਈ ਹਾਲ ਦੀ ਘੜੀ 194 ਬੀ. ਐਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ |