07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ੋ੍ਰਮਣੀ ਕਮੇਟੀ ਦੇ ਮਹਾਰਾਸ਼ਟਰਾ ਤੋਂ ਮੈਂਬਰ ਬਾਵਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਤੇ ਮੈਡੀਕਲ ਕਾਲਜ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 29-01-2026

ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਮਹਾਂਰਾਸ਼ਟਰਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਦੇ ਟਰੱਸਟੀ ਮੈਂਬਰ ਅਤੇ ਮੁੰਬਈ ਦੇ ਨਾਮਵਰ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਬਾਵਾ ਵਲੋਂ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਾਰਡਾਂ ਤੇ ਆਈ. ਸੀ. ਯੂ. ਵਿਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ | 1400 ਬੈੱਡਾਂ ਵਾਲੇ ਇਸ ਹਸਪਤਾਲ ਵਿਚ ਸ. ਬਾਵਾ ਟਰੱਸਟੀ ਹਨ ਅਤੇ ਉਨ੍ਹਾਂ ਨੇ ਹਸਪਤਾਲ ਵਿਖੇ ਪ੍ਰਬੰਧਕਾਂ ਦੇ ਨਾਲ ਮੈਡੀਕਲ ਕਾਲਜ ਨੂੰ ਹੋਰ ਅੱਗੇ ਲਿਜਾਣ ਲਈ ਸੁਪਰ ਸਪੈਸ਼ਲਿਟੀ ਕੋਰਸਾਂ ਦੀ ਸ਼ੁਰੂਆਤ ਲਈ ਵਿਚਾਰ ਵਟਾਂਦਰਾ ਵੀ ਕੀਤਾ | ਇਸ ਦੌਰਾਨ ਸ. ਬਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਿਆਂ ਦੇ ਪ੍ਰਬੰਧ ਤੇ ਸੇਵਾ ਸੰਭਾਲ ਕਰਨ ਦੇ ਨਾਲ-ਨਾਲ ਵਿੱਦਿਅਕ ਤੇ ਹਰ ਖੇਤਰ ਵਿਚ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜਿਸ ਤਹਿਤ ਕਈ ਸਕੂਲ, ਕਾਲਜ, ਯੂਨੀਵਰਸਟੀਆਂ ਅਤੇ ਹਸਪਤਾਲ ਸ਼ਾਮਿਲ ਹਨ | ਉਨ੍ਹਾਂ ਆਖਿਆ ਕਿ ਅੱਜ ਇਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਕਿ ਇਸ ਹਸਪਤਾਲ ਅਤੇ ਮੈਡੀਕਲ ਕਾਲਜ ਰਾਹੀਂ ਵੀ ਹਜ਼ਾਰਾਂ ਲੋਕ ਬਿਹਤਰੀਨ ਮੈਡੀਕਲ ਸੇਵਾਵਾਂ ਰਾਹੀਂ ਲਾਭ ਲੈ ਰਹੇ ਹਨ ਜਿਸ ਵਿਚ, ਆਰਥੋ, ਕਾਰਡੀਅਕ ਅਤੇ ਕੈਂਸਰ ਤੱਕ ਲਈ ਆਧੁਨਿਕ ਇਲਾਜ ਉਪਲਬੱਧ ਹੈ | ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ਼ਾਹਬਾਜ਼ ਸਿੰਘ, ਡਾ. ਰਾਜੀਵ ਚੌਧਰੀ ਅਤੇ ਹਰਮੀਤ ਸਿੰਘ ਸਲੂਜਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਜਿਣਸੀ ਸ਼ੋਸ਼ਣ ਰੋਕਥਾਮ ਬਾਰੇ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਵਾਸ਼ਿੰਗ ਲਾਈਨ 'ਚ ਖੜ੍ਹੀ ਰੇਲ ਗੱਡੀ 'ਚੋਂ ਲਾਸ਼ ਮਿਲੀ
Ad Position 24