07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸੂਰਜ ਸਿੰਘ ਠਾਕੁਰ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਜ਼ਿਲ੍ਹੇ ਦੇ ਦਿਹਾਤੀ ਤੇ ਅੰਮਿ੍ਤਸਰ ਸ਼ਹਿਰੀ ਦੇ ਗਿਆਰਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਤੇ ਹਲਕਾ ਇੰਚਾਰਜ ਤੇ ਬਲਾਕ ਪ੍ਰਧਾਨਾਂ ਦੀ ਬੰਦ ਕਮਰਾ ਮੀਟਿੰਗ ਕਰਨ ਉਪਰੰਤ ਇਕੱਲੇ ਇਕੱਲੇ ਨੂੰ ਵੀ ਮਿਲ ਕੇ ਹਲਕਾ ਵਾਈਜ ਜਾਣਕਾਰੀ ਲਈ | ਮੀਟਿੰਗ ਵਿਚ ਹਲਕਾ ਮਜੀਠਾ ਦੇ ਕਾਂਗਰਸੀ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਸਾਰਿਆਂ ਵਲੋਂ ਸੂਰਜ ਠਾਕੁਰ ਨੂੰ ਜੀ ਆਇਆਂ ਕਿਹਾ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸਾਰਿਆਂ ਦੀ ਜਾਣ ਪਛਾਣ ਕਰਵਾਈ | ਮੀਟਿੰਗ ਵਿਚ ਬੋਲਦਿਆਂ ਸੂਰਜ ਸਿੰਘ ਠਾਕੁਰ ਨੇ ਆ ਰਹੀਆਂ 2027 ਦੀਆਂ ਚੋਣਾਂ ਨੂੰ ਲੈਕੇ ਕਾਂਗਰਸ ਦੀ ਰਣਨੀਤੀ ਬਾਰੇ ਜਾਣੂ ਕਰਵਾਇਆ ਤੇ ਕਾਂਗਰਸ ਵਿਚ ਅਨੁਸ਼ਾਸਨ ਹਰ ਹਾਲਤ ਵਿਚ ਕਾਇਮ ਰੱਖਣ ਲਈ ਕਿਹਾ, ਭਾਵੇਂ ਉਸ ਵਕਤ ਮੀਡੀਆ ਕਰਮੀਆਂ ਨੂੰ ਬਾਹਰ ਬੈਠਣ ਲਈ ਕਿਹਾ ਜਿਸ ਬਾਰੇ ਅਜੇ ਬਹੁਤੇ ਵੇਰਵੇ ਨਹੀਂ ਮਿਲ ਸਕੇ ਪਰ ਆਪਣੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸਥਾਨਕ ਇਕ ਹੋਟਲ ਵਿਚ ਵੀ ਵਾਰੀ ਵਾਰੀ ਆਪਣੀ ਗੱਲਬਾਤ ਤੇ ਪੰਜਾਬ ਦੀ ਰਾਜਨੀਤਕ ਸਥਿਤੀ ਤੋਂ ਸੂਰਜ ਠਾਕੁਰ ਨੂੰ ਜਾਣੂ ਕਰਵਾਇਆ | ਅੱਜ ਦੀ ਮੀਟਿੰਗ ਵਿਚ ਸਾਂਸਦ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਸ਼ਹਿਰੀ ਪ੍ਰਧਾਨ ਮਿੱਠੂ ਮਦਾਨ, ਹਰਪ੍ਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ, ਤਰਸੇਮ ਸਿੰਘ ਡੀ. ਸੀ., ਸੰਤੋਖ ਸਿੰਘ ਭਲਾਈਪੁਰ, ਜਸਬੀਰ ਸਿੰਘ ਡਿੰਪਾ, ਦਿਲਰਾਜ ਸਿੰਘ ਸਰਕਾਰੀਆ, ਡਾਕਟਰ ਰਾਜ ਕੁਮਾਰ, ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ, ਅਨਿਲ ਜੋਸ਼ੀ, ਮਮਤਾ ਦੱਤਾ ਤੇ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਕਾਲੋਨੀ ਸੁਲਤਾਨਵਿੰਡ ਰੋਡ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਜੀ. ਟੀ. ਯੂ. ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਘਰਾਂ ਵਿਚ ਨਜ਼ਰਬੰਦੀ ਤੇ ਗਿ੍ਫ਼ਤਾਰੀ ਦੇ ਵਿਰ...
Ad Position 24