07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਡੇਅਰੀ ਉਦਯੋਗ ਨੂੰ ਬਚਾਉਣ ਲਈ ਕੀਤੀ ਜਾਵੇਗੀ ਹਾਈਕੋਰਟ 'ਚ ਅਪੀਲ ਦਾਇਰ-ਐਸੋਸੀਏਸ਼ਨ <br/>

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦਾ ਡੇਅਰੀ ਲਘੂ ਉਦਯੋਗ 'ਤੇ ਮੁੜ ਖ਼ਤਰੇ ਦੇ ਬੱਦਲ ਛਾ ਰਹੇ ਹਨ ਜਿਸ ਲਈ ਸਰਕਾਰ ਤੇ ਹਾਈ ਕੋਰਟ ਪਾਸੋਂ ਇਸ ਉਦਯੋਗ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਹ ਅਪੀਲ ਭਗਤਾਵਾਲਾਂ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨਾਲ ਸੰਬੰਧਤ 100 ਤੋਂ ਵਧੇਰੇ ਡੇਅਰੀ ਮਾਲਕ ਵਲੋਂ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਉਜੜਨ ਤੋਂ ਬਚਾਈ ਜਾ ਸਕੇ | ਇਹ ਪ੍ਰਗਟਾਵਾ ਇਥੇ ਪ੍ਰੈਸ ਕਾਨਫਰੰਸ 'ਚ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ, ਮੀਤ ਪ੍ਰਧਾਨ ਗਗਨਦੀਪ ਸਿੰਘ ਰੰਧਾਵਾ, ਵਿਸ਼ਾਲ ਨਾਗੇਸ਼, ਬਾਬਾ ਪਿ੍ਥਵੀ ਨੇ ਦਸਿਆ ਕਿ 27 ਸਾਲ ਪਹਿਲਾਂ ਸਰਕਾਰ ਨੇ ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰੋਂ ਡੇਅਰੀਆਂ ਨੂੰ ਬਾਹਰ ਕੱਢਣ ਦਾ ਫੁਰਮਾਨ ਜਾਰੀ ਕੀਤਾ ਸੀ ਜਿਸ ਉਪਰੰਤ ਇਹ ਡੇਅਰੀਆਂ ਭਗਤਾਂਵਾਲਾ 'ਚ ਤਬਦੀਲ ਕੀਤੇ ਜਾਣ ਦੀ ਸਲਾਹ ਦਿੱਤੀ ਗਈ ਹੇ | ਇਥੇ ਉਨ੍ਹਾਂ ਬੜੀ ਮਿਹਨਤ ਨਾਲ ਜ਼ਮੀਨ ਖ਼ਰੀਦੀ ਤੇ ਪਸ਼ੂ ਰੱਖੇ | ਜਦੋਂ ਕਿ ਜਦੋਂ ਉਹ ਬੜੀ ਮੁਸ਼ਕਿਲ ਨਾਲ ਇਥੇ ਕੰਮ ਸੈੱਟ ਕਰਨ 'ਚ ਕਾਮਯਾਬ ਹੋਏ ਤਾਂ ਸਰਕਾਰ ਦਾ ਮੁੜ ਫੁਰਮਾਨ ਇਥੋਂ ਛੱਡਣ ਦਾ ਆ ਗਿਆ ਹੈ | ਜਿਨ੍ਹਾਂ ਨੂੰ ਫਤਾਹਪੁਰ ਜੇਲ੍ਹ ਦੇ ਪਿਛੇ ਫਤਿਹ ਸਿੰਘ ਕਲੌਨੀ 'ਚ ਜਾਣ ਲਈ ਕਿਹਾ ਜਾ ਰਿਹਾ ਹੈ ਜਿਥੇ ਕੀਮਤਾਂ ਬਹੁਤ ਜ਼ਿਆਦਾ ਹਨ ਤੇ ਜੇਲ੍ਹ ਦੇ ਪਿਛੇ ਰਿਹਾਇਸ਼ੀ ਕਲੋਨੀਆਂ ਬਣ ਚੁੱਕੀਆਂ ਹਨ ਤੇ ਡੇਅਰੀ ਫਾਰਮਾਂ ਨੂੰ ਉਥੇ ਤਬਦੀਲ ਕੀਤੇ ਜਾਣਾ ਸੰਭਵ ਨਹੀਂ ਹੈ | ਜਦੋਂ ਕਿ ਸਰਕਾਰ ਹੁਣ ਫਿਰ ਹਾਈਕੋਰਟ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਭਗਤਾਂਵਾਲਾ ਤੋਂ ਕੱਢਣਾ ਚਾਹੁੰਦੀ ਹੈ | ਇਥੇ ਭਗਤਾਂਵਾਲਾ ਤੋਂ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਹੈ ਅਤੇ ਇਥੇ ਗੰਦੇ ਨਾਲੇ 'ਚ ਜੋ ਵੀ ਗੋਹਾ ਕੂੜਾ ਜਾਂਦਾ ਹੈ ਉਸਨੂੰ ਡੇਅਰੀ ਮਾਲਕ ਖੁਦ ਹੀ ਸਾਫ ਕਰਵਾਉਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਡੇਅਰੀਆਂ ਇਥੋਂ ਕੱਢਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਜਾਵੇ ਤੇ ਸਸਤੇ ਰੇਟਾਂ 'ਤੇ ਡੇਅਰੀ ਲਈ ਪਲਾਟ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਉਹ ਅਦਾਲਤ ਦੀ ਸ਼ਰਣ ਜਾਣਗੇ ਤਾਂ ਕਿ ਇਸ ਉਦਯੋਗ ਨੂੰ ਉਜੜਨ ਤੋਂ ਬਚਾਇਆ ਜਾ ਸਕੇ | ਇਸ ਮੌਕੇ ਨਵਿਆ ਚੁੱਘ, ਗੁਰਪ੍ਰੀਤ ਸਿੰਘ ਬਾਠ, ਮਨੀਸ਼ ਚੁੱਘ, ਹਰਮਿੰਦਰ ਸਿੰਘ, ਗੁਲੂ, ਧੰਨਾ ਸਿੰਘ, ਬੰਟੀ ਸ਼ਾਹ, ਘੁੱਕ ਪਹਿਲਵਾਨ, ਬਿੰਦਾ ਬਾਜਵਾ, ਪ੍ਰਗਟ ਸਿੰਘ, ਟੈਨੀ ਪ੍ਰਧਾਨ, ਮਾਣਾ ਸਿੰਘ, ਚੰਦਰ ਮੋਹਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮਦਨ ਕਰ ਵਿਭਾਗ ਅੰਮਿ੍ਤਸਰ ਦੇ ਮੁੱਖ ਕਮਿਸ਼ਨ ਨੇ 77ਵੇਂ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਦਫ਼ਤਰ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24