28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਰੋਟਰੀ ਕਲੱਬ ਅੰਮਿ੍ਤਸਰ (ਸਾਊਥ ਈਸਟ) ਨੇ ਬਸੰਤ ਪੰਚਮੀ ਮਨਾਈ <br/>

Ad Position 21
No active advertisement
ਅਜੀਤ ਡੈਸਕ 03-02-2026
ਅੰਮਿ੍ਤਸਰ, 2 ਫਰਵਰੀ (ਜਸਵੰਤ ਸਿੰਘ ਜੱਸ)- ਰੋਟਰੀ ਕਲੱਬ ਅੰਮਿ੍ਤਸਰ (ਸਾਊਥ ਈਸਟ) ਵਲੋਂ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਗਮ ਕਲੱਬ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਅਗਵਾਈ ਤੇ ਰੋਟਰੀ ਚੇਅਰਮੈਨ ਪੀ. ਐੱਸ. ਗਰੋਵਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਕਲੱਬ ਸਕੱਤਰ ਕੇ. ਕੇ. ਢੰਡ, ਡਾ: ਪੀ.ਐੱਸ. ਗਰੋਵਰ ਤਤਕਾਲੀ ਜ਼ਿਲ੍ਹਾ ਗਵਰਨਰ, ਫਸਟ ਕਲੱਬ ਲੇਡੀ ਵਰਿੰਦਰ ਕੇ ਮਾਣਕ, ਬਲਵਿੰਦਰ ਗਰੋਵਰ, ਜਸਬੀਰ ਕੌਰ, ਸਾਬਕਾ ਪ੍ਰਧਾਨ ਡਾ: ਅਤੁੱਲ, ਡਾ: ਜਸਪਾਲ ਸਾਹਨੀ, ਡਾ: ਪ੍ਰਸ਼ੋਤਮ, ਸੁਰਜੀਤ ਸਿੰਘ ਸੰਧੂ, ਬਲਬੀਬ ਬਮਰਾ ਸ੍ਰੀਮਤੀ ਬਮਰਾ, ਸ੍ਰੀਮਤੀ ਡਾ: ਅਤੁਲ ਸ਼ਰਮਾ, ਸੇਵਾ ਮੁਕਤ ਚੀਫ਼ ਇੰਜੀ: ਦਰਸ਼ਨ ਸਿੰਘ ਤੇ ਸ੍ਰੀਮਤੀ ਦਰਸ਼ਨ ਸਿੰਘ ਸਮੇਤ ਹੋਰ ਕਈ ਮੈਂਬਰ ਸਾਹਿਬਾਨ ਹਾਜ਼ਰ ਸਨ | ਸਮਾਗਮ ਦੌਰਾਨ ਡਾ: ਪੀ.ਐੱਸ. ਗਰੋਵਰ ਨੇ ਬਸੰਤ ਤਿਉਹਾਰ ਦੀ ਸਭਿਆਚਾਰਕ ਮਹੱਤਤਤਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਦੌਰਾਨ ਰੋਟਰੀ ਮੈਂਬਰਾਂ ਨੇ ਬਸੰਤ ਰੱੁਤ ਤੇ ਤਿਉਹਾਰ ਨਾਲ ਸੰਬੰਧਿਤ ਲੋਕ ਗੀਤ ਗਾ ਕੇ ਸਮਾਗਮ ਨੂੰ ਸਭਿਆਚਾਰਕ ਰੰਗ ਵਿਚ ਰੰਗਿਆ | ਕਲੱਬ ਦੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ ਵਲੋਂ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਤੇ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਾ ਤਿੰਨ ਦਿਨਾਂ ਕੁਦਰਤ ਕੈਂਪ ਕੇਸ਼ੋਪੁਰ 'ਚ ਸ਼ੁਰੂ <br/> ਅਗਲੀ ਖ਼ਬਰ ਜਥਾ ਸਿਰਲੱਥ ਖ਼ਾਲਸਾ ਤੇ 21 ਮੈਂਬਰੀ ਕਮੇਟੀ ਗੁਰਦੁਆਰਾ ਅਟਾਰੀ ਸਾਹਿਬ ਵਲੋਂ ਨੰਬਰਦਾਰ ਇੰਦਰਜੀਤ ਸਿੰਘ ਸਨਮਾਨਿਤ <br/>...
Ad Position 24