27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਾਰ ਸੇਵਾ ਭੂਰੀ ਵਾਲੇ ਮਹਾਂਪੁਰਖਾਂ ਦੀ ਯਾਦ ’ਚ ਡੇਰਾ ਨਿਰਮਲੇ ਤਪੋਬਣ ਵਿਖੇ ਤੀਜੇ ਦਿਨ ਦੇਰ ਰਾਤ ਤੱਕ ਸੱਜਿਆ ਕਥਾ-ਕੀਰਤਨ ਸਮਾਗਮ

ਅੰਮ੍ਰਿਤਸਰ, 27 ਅਕਤੂਬਰ (ਜਸਵੰਤ ਸਿੰਘ ਜੱਸ)-ਸੇਵਾ ਦੇ ਪੁੰਜ ਤੇ ਨਾਮਰਸੀਏ ਮਹਾਂਪੁਰਖ ਸੰਤ ਬਾਬਾ ਜੈਮਲ ਸਿੰਘ ਭੂਰੀ ਵਾਲੇ, ਬਾਬਾ ਗੁਰਦਿਆਲ ਸਿੰਘ ਭੂਰੀ ਵਾਲੇ, ਬਾਬਾ ਨਾਮਦਾਨ ਸਿੰਘ ਭੂਰੀ ਵਾਲੇ ਅਤੇ ਸੇਵਿਕਾ ਬੀਬੀ ਹਰਜਿੰਦਰ ਕੌਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮਾਂ ਦੀ ਲੜੀ ਦੇ ਤੀਜੇ ਦਿਨ ਅੱਜ ਸਥਾਨਕ ਡੇਰਾ ਨਿਰਮਲੇ ਤਪੋਬਣ ਕਾਰ ਸੇਵਾ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹੰਤ ਵੈਦ ਅਮਰੀਕ ਸਿੰਘ ਨੇ ਕਿਹਾ ਕਿ ਭੂਰੀ ਵਾਲੇ ਮਹਾਂਪੁਰਖਾਂ ਵਲੋਂ ਕੀਤੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ, ਗੁਰੂ ਘਰ ਪ੍ਰਤੀ ਅਥਾਹ ਪਿਆਰ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਸਾਡੇ ਲਈ ਪ੍ਰੇਰਨਾ ਸਰੋਤ ਹਨ।

Ad Position 21
No active advertisement
ਅਜੀਤ ਡੈਸਕ 28-10-2026
ਅੰਮ੍ਰਿਤਸਰ, 27 ਅਕਤੂਬਰ (ਜਸਵੰਤ ਸਿੰਘ ਜੱਸ)-ਸੇਵਾ ਦੇ ਪੁੰਜ ਤੇ ਨਾਮਰਸੀਏ ਮਹਾਂਪੁਰਖ ਸੰਤ ਬਾਬਾ ਜੈਮਲ ਸਿੰਘ ਭੂਰੀ ਵਾਲੇ, ਬਾਬਾ ਗੁਰਦਿਆਲ ਸਿੰਘ ਭੂਰੀ ਵਾਲੇ, ਬਾਬਾ ਨਾਮਦਾਨ ਸਿੰਘ ਭੂਰੀ ਵਾਲੇ ਅਤੇ ਸੇਵਿਕਾ ਬੀਬੀ ਹਰਜਿੰਦਰ ਕੌਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮਾਂ ਦੀ ਲੜੀ ਦੇ ਤੀਜੇ ਦਿਨ ਅੱਜ ਸਥਾਨਕ ਡੇਰਾ ਨਿਰਮਲੇ ਤਪੋਬਣ ਕਾਰ ਸੇਵਾ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹੰਤ ਵੈਦ ਅਮਰੀਕ ਸਿੰਘ ਨੇ ਕਿਹਾ ਕਿ ਭੂਰੀ ਵਾਲੇ ਮਹਾਂਪੁਰਖਾਂ ਵਲੋਂ ਕੀਤੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ, ਗੁਰੂ ਘਰ ਪ੍ਰਤੀ ਅਥਾਹ ਪਿਆਰ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਸਾਡੇ ਲਈ ਪ੍ਰੇਰਨਾ ਸਰੋਤ ਹਨ। ਅਜਿਹੇ ਸਮਾਗਮਾਂ ਤੋਂ ਸੰਗਤਾਂ ਆਪਣੇ ਜੀਵਨ ਨੂੰ ਗੁਰਮਤਿ ਦੇ ਮਾਰਗ ਨਾਲ ਜੋੜਨ ਅਤੇ ਮਹਾਂਪੁਰਖਾਂ ਵਲੋਂ ਦਰਸਾਏ ਸੇਵਾ-ਸਿਮਰਨ ਦੇ ਰਾਹ ’ਤੇ ਚੱਲਣ ਦਾ ਸੰਕਲਪ ਦੁਹਰਾਉਂਦੀਆਂ ਹਨ। ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਹਰ ਸਾਲ ਕਰਵਾਏ ਜਾਂਦੇ ਇਨ੍ਹਾਂ ਸਮਾਗਮਾਂ ਦਾ ਮੁੱਖ ਮਕਸਦ ਮਹਾਂਪੁਰਖਾਂ ਦੇ ਜੀਵਨ, ਉਨ੍ਹਾਂ ਦੀਆਂ ਧਾਰਮਿਕ ਸੇਵਾਵਾਂ ਅਤੇ ਗੁਰੂ ਘਰ ਦੀ ਸੇਵਾ-ਸੰਭਾਲ ਪ੍ਰਤੀ ਉਨ੍ਹਾਂ ਦੀ ਭਾਵਨਾ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ। ਅਜਿਹੇ ਸਮਾਗਮ ਗੁਰੂ ਘਰ ਨਾਲ ਜੁੜੇ ਰਹਿਣ, ਸਿਮਰਨ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਦਾ ਵੀ ਸੁਨੇਹਾ ਦਿੰਦੇ ਹਨ। ਇਸ ਦੌਰਾਨ ਗਿਆਨੀ ਗੁਰਸ਼ਰਨ ਸਿੰਘ ਸੇਖਵਾਂ, ਸੰਤ ਜਰਨੈਲ ਸਿੰਘ ਸ਼ਾਸਤਰੀ, ਸੰਤ ਸ੍ਰੀ ਅਨੰਦ ਭਾਰਤੀ ਜੀ, ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਅਤੇ ਗਿਆਨੀ ਤਰਸੇਮ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਸਜਾਏ ਕੀਰਤਨ ਦਰਬਾਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਭੁਪਿੰਦਰ ਸਿੰਘ, ਭਾਈ ਮਨਜਿੰਦਰ ਸਿੰਘ ਅਤੇ ਭਾਈ ਇਕਬਾਲ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਦੇ ਸਮਾਗਮ ਵਿਚ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਸਾਬਕਾ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ, ਬਾਬਾ ਗੁਰਵਿੰਦਰ ਸਿੰਘ ਪਟਨਾ ਸਾਹਿਬ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਬਾਬਾ ਸੋਹਣ ਸਿੰਘ, ਬਾਬਾ ਜੱਗਾ ਸਿੰਘ, ਐਡਵੋਕੇਟ ਮਨਜੀਤ ਸਿੰਘ ਛੀਨਾ, ਪ੍ਰੋ: ਸਰਦਾਰਾ ਸਿੰਘ, ਨਵਤੇਜ ਸਿੰਘ ਵੇਰਕਾ, ਸੁਖਰਾਜ ਸਿੰਘ ਸੰਧੂ, ਪ੍ਰਗਟ ਸਿੰਘ ਬਟਾਲਾ, ਅਮਰਜੀਤ ਸਿੰਘ ਗੁਰਜੀਤ ਸਿੰਘ ਰੰਧਾਵਾ, ਸਾਕਬਾ ਮੀਤ ਸਕੱਤਰ ਰਾਮ ਸਿੰਘ ਭਿੰਡਰ, ਕੁਲਦੀਪ ਸਿੰਘ ਪੰਡੋਰੀ, ਨਰਿੰਦਰ ਸਿੰਘ, ਜੁਗਰਾਜ ਸਿੰਘ, ਸਰਬ ਭੁੱਲਰ, ਸੁਖਪਾਲ ਸਿੰਘ ਚੌਹਾਨ, ਹਰਜਾਪ ਸਿੰਘ ਰਿੰਕੂ, ਗੁਰਬੀਰ ਸਿੰਘ ਚੱਬਾ, ਐਡਵੋਕੇਟ ਸਤਨਾਮ ਸਿੰਘ, ਬਾਬਾ ਹਰੀ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਕਰਨਦੀਪ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਜੁਗਰਾਜ ਸਿੰਘ ਪਾਉਂਟਾ ਸਾਹਿਬ, ਬਾਬਾ ਬਲਵੰਤ ਸਿੰਘ, ਬਾਬਾ ਮਿੰਟਾ ਸਿੰਘ , ਬਾਬਾ ਰਾਜਨ ਸਿੰਘ, ਬਾਬਾ ਲਸ਼ਕਰ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਕੁੰਵਰ ਪ੍ਰਤਾਪ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ।
Ad Position 22
No active advertisement
ਪਿਛਲੀ ਖ਼ਬਰ ਹਵਾਈ ਅੱਡੇ ’ਤੇ ਸ਼ਰਧਾ ਨਾਲ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਅਥਾਹ ਸ਼ਰਧਾ ਸਹਿਤ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
Ad Position 24