12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੰਨ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ ਦੇਸੀ ਨੁਸਖੇ ਨਾ ਵਰਤਣ-ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 25-02-2026
ਮਾਨਾਂਵਾਲਾ, 24 ਫਰਵਰੀ (ਗੁਰਦੀਪ ਸਿੰਘ ਨਾਗੀ)-ਕੰਨ ਤੋਂ ਪੀੜਤ ਮਰੀਜਾਂ ਨੂੰ ਦੇਸੀ ਨੁਸਖਿਆਂ ਦਾ ਇਤਸੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਕੰਨਾਂ ਦੀ ਬਿਮਾਰੀ ਗੰਭੀਰ ਬਣ ਜਾਂਦੀ ਹੈ ਅਤੇ ਮਰੀਜਾਂ ਨੂੰ ਹੋਰ ਜਿਆਦਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਕੰਨਾਂ ਵਿਚ ਪਾਣੀ ਜਾਣ ਨਾਲ ਫੰਗਸ ਲੱਗਣਾ ਅਤੇ ਰੇਸ਼ਾ ਪੈਣ ਦਾ ਖ਼ਤਰਾ ਬਣ ਜਾਂਦਾ ਹੈ ਅਤੇ ਮਰੀਜ ਘਰ ਵਿਚ ਦੇਸੀ ਨੁਸਖੇ ਜਿਵੇਂ ਤੇਲ, ਬਦਾਮ ਰੋਗਨ, ਹਾਈਡਰੋਜਨ, ਲਸਣ, ਅਦਰਕ, ਪਿਆਜ ਆਦਿ ਦਾ ਰਸ ਕੰਨਾਂ ਵਿਚ ਪਾ ਲੈਂਦੇ ਹਨ, ਜਿਸ ਨਾਲ ਬਿਮਾਰੀ ਹੋਰ ਗੰਭੀਰ ਹੋ ਜਾਂਦੀ ਹੈ ਅਤੇ ਮਰੀਜ ਨੂੰ ਜਿਆਦਾ ਤਕਲੀਫ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕੰਨ ਦੇ ਮਰੀਜਾਂ ਨੂੰ ਚਾਹੀਦਾ ਹੈ ਕਿ ਉਹ ਆਪਣ ਕੰਨਾਂ ਨੂੰ ਸੁਕਾ ਕੇ ਰੱਖਣ, ਨਹਿਰ ਜਾਂ ਮੋਟਰ 'ਤੇ ਨਾ ਨਹਾਉਣ | ਅਗਰ ਫਿਰ ਵੀ ਇਨਫੈਕਸ਼ਨ ਹੋ ਜਾਵੇ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਆਪਣਾ ਚੈੱਕਅੱਪ ਜਰੂਰ ਕਰਵਾਉਣ ਤਾਂ ਜੋ ਬਿਮਾਰੀ ਗੰਭੀਰ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਸਾਈਕਿਲੰਗ ਫੈੱਡਰੇਸ਼ਨ ਨੇ ਮੰਗੀਆਂ ਸਾਈਕਿਲੰਗ ਐਸੋਸੀਏਸ਼ਨਾਂ ਤੋਂ ਮਾਨਤਾ ਲਈ ਅਰਜ਼ੀਆਂ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਬੜਵਾ ਤੋਂ ਮੁੰਨੇ ਸੰਪਰਕ ਸੜਕ ਬਣਾਉਣ ਦੇ ਕੰਮ ਦੀ ਕਰਵਾਈ ਆਰੰਭਤਾ <br/>
Ad Position 24