09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਵਿਕਾਸ ਕਰਦੇ ਸਮੇਂ ਮਨੁੱਖਤਾ ਨੂੰ ਕੁਦਰਤ ਨਾਲ ਸੁਰ ਮਿਲਾ ਕੇ ਚੱਲਣਾ ਜ਼ਰੂਰੀ : ਪ੍ਰੋ. ਕਰਮਜੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 03-03-2026

ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਭਾਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਟਿਕਾਊ ਵਿਕਾਸ, ਵਾਤਾਵਰਨ ਸੰਤੁਲਨ ਅਤੇ ਸਮਾਜਿਕ ਮਜ਼ਬੂਤੀ ਦੇ ਉਦੇਸ਼ ਨਾਲ ਪੈਦਾ ਹੋ ਰਹੇ ਨਵੇਂ ਪਦਾਰਥਾਂ ਅਤੇ ਤਕਨਾਲੋਜੀਆਂ ਸੰਬੰਧੀ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ | ਉਦਘਾਟਨੀ ਸਮਾਗਮ 'ਚ ਮੁੱਖ ਸਰਪ੍ਰਸਤ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖੀ ਸੱਭਿਆਚਾਰ ਦਾ ਭਵਿੱਖ ਉਨ੍ਹਾਂ ਪਦਾਰਥਾਂ ਨਾਲ ਜੁੜਿਆ ਹੈ ਜੋ ਅਸੀਂ ਤਿਆਰ ਕਰਦੇ ਹਾਂ | ਉਨ੍ਹਾਂ ਜ਼ੋਰ ਦਿੱਤਾ ਕਿ ਵਿਕਾਸ ਕਰਦੇ ਸਮੇਂ ਮਨੁੱਖਤਾ ਨੂੰ ਕੁਦਰਤ ਨਾਲ ਸੁਰ ਮਿਲਾ ਕੇ ਚਲਣਾ ਹੋਵੇਗਾ ਅਤੇ ਅਜਿਹੀਆਂ ਖੋਜਾਂ ਕਰਨੀ ਚਾਹੀਦੀਆਂ ਹਨ, ਜੋ ਧਰਤੀ ਉੱਤੇ ਬੋਝ ਘਟਾਉਣ | ਮੁੱਖ ਮਹਿਮਾਨ ਡਾ. ਡੀ.ਕੇ. ਅਸਵਾਲ ਨੇ ਟਿਕਾਊ ਵਿਕਾਸ ਅਤੇ ਆਫ਼ਤ ਜੋਖ਼ਮ ਘਟਾਉਣ ਵਿਚ ਨਵੇਂ ਪਦਾਰਥਾਂ ਦੀ ਭੂਮਿਕਾ ਉਜਾਗਰ ਕਰਦਿਆਂ ਕਿਹਾ ਕਿ ਮੌਜੂਦਾ ਵਾਤਾਵਰਨ ਅਤੇ ਉਦਯੋਗਿਕ ਚੁਣੌਤੀਆਂ ਨਾਲ ਨਿਪਟਣ ਲਈ ਰਵਾਇਤੀ ਢੰਗ ਕਾਫ਼ੀ ਨਹੀਂ ਹਨ ਅਤੇ ਅਗਾਊਾ ਪਛਾਣ ਤੇ ਤੁਰੰਤ ਕਾਰਵਾਈ ਲਈ ਆਧੁਨਿਕ ਬੁੱਧੀਮਾਨ ਤਕਨਾਲੋਜੀਆਂ ਨੂੰ ਅਪਣਾਉਣਾ ਲਾਜ਼ਮੀ ਹੈ | ਇਸ ਕਾਨਫਰੰਸ 'ਚ ਇੰਸਟੀਚਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ ਤੋਂ ਪ੍ਰੋ. ਅਨਨਿਯਾ ਦੱਤਾ ਨੇ ਅਣੂ ਪੱਧਰ ਉੱਤੇ ਰੋਸ਼ਨੀ ਅਤੇ ਪਦਾਰਥ ਦੇ ਪਰਸਪਰ ਪ੍ਰਭਾਵ ਦੀ ਵਿਆਖਿਆ ਕਰਦਿਆਂ ਇਸ ਦੀ ਵਰਤੋਂ ਅਗਲੀ ਪੀੜ੍ਹੀ ਦੀ ਸੂਰਜੀ ਊਰਜਾ ਅਤੇ ਪ੍ਰਕਾਸ਼ ਆਧਾਰਿਤ ਉਪਕਰਣਾਂ 'ਚ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਨੇ ਅੰਮਿ੍ਤਸਰ ਤੇ ਲੁਧਿਆਣਾ ਸਟੇਸ਼ਨਾਂ 'ਤੇ ਪਾਰਸਲ ਦੀ ਜਾਂਚ ਦੌਰਾਨ ਜੁਰਮਾਨਾ ਵਸੂਲਿਆ <br/> ਅਗਲੀ ਖ਼ਬਰ ਟਰੱਕ ਦੇ ਪਿੱਛੇ ਟਰੱਕ ਟਕਰਾਇਆ ਡਰਾਈਵਰ ਵਾਲ-ਵਾਲ ਬਚੇ <br/>
Ad Position 24