ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ 'ਚ ਪਾਰਸਲਾਂ ਦੀ ਸਹੀ ਜਾਂਚ ਨੂੰ ਯਕੀਨੀ ਬਣਾਉਣ ਲਈ ਹਾਲ ਹੀ 'ਚ 30 ਦਿਨਾਂ ਦੀ ਵਿਸ਼ੇਸ਼ ਨਿਰੀਖਣ ਮੁਹਿੰਮ ਸ਼ੁਰੂ ਕੀਤੀ ਗਈ ਸੀ | ਇਹ ਮੁਹਿੰਮ ਪਾਰਸਲ ਵਿਭਾਗ ਦੇ ਸਟਾਫ਼ ਅਤੇ ਰੇਲਵੇ ਸੁਰੱਖਿਆ ਫੋਰਸ ਦੁਆਰਾ ਸਾਂਝੇ ਤੌਰ 'ਤੇ ਚਲਾਈ ਗਈ ਸੀ, ਜਿਸਦਾ ਮੁੱਖ ਉਦੇਸ਼ ਪਾਰਸਲਾਂ 'ਚ ਸਾਮਾਨ ਦੀ ਗਲਤ ਘੋਸ਼ਣਾ ਦੇ ਮਾਮਲਿਆਂ ਦੀ ਪਛਾਣ ਕਰਨਾ ਅਤੇ ਨਿਯਮਾਂ ਅਨੁਸਾਰ ਢੁੱਕਵੀਂ ਕਾਰਵਾਈ ਕਰਨਾ ਸੀ | ਇਸ ਮੁਹਿੰਮ ਦੌਰਾਨ ਅੰਮਿ੍ਤਸਰ ਅਤੇ ਲੁਧਿਆਣਾ ਸਟੇਸ਼ਨਾਂ 'ਤੇ ਗਲਤ ਘੋਸ਼ਣਾ ਦੇ ਕੁੱਲ ਪੰਜ ਮਾਮਲੇ ਸਾਹਮਣੇ ਆਏ | ਇਨ੍ਹਾਂ ਮਾਮਲਿਆਂ 'ਚ ਸੰਬੰਧਿਤ ਪਾਰਸਲ ਉਪਭੋਗਤਾਵਾਂ ਤੋਂ ਕੁੱਲ 2625 ਦਾ ਜੁਰਮਾਨਾ ਵਸੂਲਿਆ ਗਿਆ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਐੱਫ. ਐੱਸ. ਮਨੂ ਗਰਗ ਨੇ ਯਾਤਰੀਆਂ/ਪਾਰਸਲ ਗਾਹਕਾਂ ਨੂੰ ਅਪੀਲ ਕੀਤੀ ਕਿ ਬੁਕਿੰਗ ਦੇ ਸਮੇਂ ਫਾਰਵਰਡਿੰਗ ਨੋਟ 'ਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੁੰਦਾ ਹੈ, ਉਹੀ ਚੀਜਾਂ ਹੋਣੀਆਂ ਚਾਹੀਦੀਆਂ ਹਨ, ਜੇਕਰ ਕੋਈ ਗਲਤ ਘੋਸ਼ਣਾ ਜਮ੍ਹਾਂ ਕੀਤੀ ਜਾਂਦੀ ਹੈ ਤਾਂ ਰੇਲਵੇ ਨਿਯਮਾਂ ਅਨੁਸਾਰ ਉਨ੍ਹਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |
ਰੇਲਵੇ ਨੇ ਅੰਮਿ੍ਤਸਰ ਤੇ ਲੁਧਿਆਣਾ ਸਟੇਸ਼ਨਾਂ 'ਤੇ ਪਾਰਸਲ ਦੀ ਜਾਂਚ ਦੌਰਾਨ ਜੁਰਮਾਨਾ ਵਸੂਲਿਆ <br/>
ਅਜੀਤ ਡੈਸਕ
03-03-2026