09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਦਾ ਕੰਮ ਪਛੜਿਆ <br/>

Ad Position 21
No active advertisement
ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਹਰਮਿੰਦਰ ਸਿੰਘ)-ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਦੀਆਂ ਹਦਾਇਤਾਂ ਹਨ ਪਰ ਅਜੇ ਤੱਕ ਹਾਈਕੋਰਟ ਦੇ ਆਦੇਸ਼ਾਂ 'ਤੇ ਸਹੀ ਢੰਗ ਨਾਲ ਅਮਲ ਨਹੀਂ ਹੋ ਰਿਹਾ ਜਿਸ ਕਾਰਨ ਇਹ ਕੰਮ ਪਛੜਦਾ ਜਾ ਰਿਹਾ ਹੈ | ਇਕ ਸਰਵੇਖਣ ਅਨੁਸਾਰ ਅੰਮਿ੍ਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਇਸ ਵੇਲੇ 368 ਡੇਅਰੀਆਂ ਹਨ | ਇਨ੍ਹਾਂ ਡੇਅਰੀਆਂ ਨੂੰ ਸ਼ਹਿਰ 'ਚੋਂ ਕੱਢਣ ਲਈ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਆਦੇਸ਼ ਕੀਤੇ ਹਨ | ਨਗਰ ਨਿਗਮ ਵਲੋਂ ਇਨ੍ਹਾਂ ਆਦੇਸ਼ਾਂ ਅਨੁਸਾਰ ਡੇਅਰੀਆਂ ਕੱਢਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਦੇ ਲਈ ਨਿਗਮ ਵਲੋਂ ਡੇਅਰੀਆਂ ਵਾਲਿਆਂ ਨੂੰ ਫਤਾਹਪੁਰ ਡੇਅਰੀ ਕੰਪਲੈਕਸ ਵਿਚ ਪਲਾਟ ਦੇਣ ਲਈ ਆਨਲਾਈਨ ਬਿੱਡ ਲਗਾਈ ਗਈ ਸੀ ਪਰ ਜਿਸ ਨੂੰ ਕਿਸੇ ਵੀ ਡੇਅਰੀ ਵਾਲੇ ਵਲੋਂ ਨਹੀਂ ਭਰਿਆ ਗਿਆ | ਜਿਨ੍ਹਾਂ ਦਾ ਕਹਿਣਾ ਸੀ ਨਗਰ ਨਿਗਮ ਵਲੋਂ ਜ਼ਮੀਨ ਦਾ ਜੋ ਮੱੁਲ ਨਿਧਾਰਤ ਕੀਤਾ ਗਿਆ ਹੈ, ਉਹ ਬਹੁਤ ਜ਼ਿਆਦਾ ਹੈ ਜੋ ਡੇਅਰੀ ਵਾਲਿਆਂ ਦੀ ਪਹੁੰਚ ਤੋਂ ਬਾਅਦ ਹੈ | ਇਸ ਸੰਬੰਧ ਵਿਚ ਕੁਝ ਡੇਅਰੀਆਂ ਵਾਲਿਆਂ ਵਲੋਂ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਗਈ ਸੀ ਅਤੇ ਜ਼ਮੀਨ ਦਾ ਮੁੱਲ ਘਟਾਉਣ ਦੀ ਮੰਗ ਕੀਤੀ ਗਈ ਸੀ | ਨਗਰ ਨਿਗਮ ਵਲੋਂ ਇਕ ਵਾਰ ਮੁੜ ਇਹ ਬਿੱਡ ਲਗਾਈ ਜਾ ਰਹੀ ਹੈ | ਜੇਕਰ ਇਸ ਬਿੱਡ ਦੌਰਾਨ ਵੀ ਨਿਗਮ ਨੂੰ ਕੋਈ ਸਫਲਤਾ ਨਹੀਂ ਮਿਲਦੀ ਨਿਗਮ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਲਈ ਸਖ਼ਤ ਰਸਤਾ ਅਖ਼ਤਿਆਰ ਕਰ ਸਕਦਾ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੇਅਰੀ ਕੰਪਲੈਕਸ ਵਿਚ ਇਸ ਵੇਲੇ 116 ਦੇ ਕਰੀਬ ਖ਼ਾਲੀ ਪਲਾਟ ਹਨ | ਜਦੋਂ ਕਿ ਡੇਅਰੀ ਵਾਲਿਆਂ ਦੀ ਗਿਣਤੀ ਦੁੱਗਣੀ ਤੋਂ ਵਧੇਰੇ ਹਨ ਜਿਸ ਕਾਰਨ ਨਿਗਮ ਸਾਰੇ ਡੇਅਰੀ ਮਾਲਕਾਂ ਨੂੰ ਡੇਅਰੀ ਕੰਪਲੈਕਸ 'ਚ ਜ਼ਮੀਨ ਦੇਣ ਤੋਂ ਅਸਮਰਥ ਹੈ | ਡੇਅਰੀ ਵਾਲਿਆਂ ਨੂੰ ਆਪਣੀਆਂ ਡੇਅਰੀਆਂ ਬਾਹਰ ਕੱਢਣ ਲਈ ਆਪਣੇ ਪੱਧਰ 'ਤੇ ਵੀ ਸ਼ਹਿਰ ਤੋਂ ਬਾਹਰ ਜ਼ਮੀਨ ਖ਼ਰੀਦਣੀ ਪੈ ਸਕਦੀ ਹੈ | ਜਿਸ ਨੂੰ ਸਮਾਂ ਲੱਗ ਸਕਦਾ ਹੈ ਅਤੇ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਦਾ ਕੰਮ ਹੋਰ ਪਛੜ ਸਕਦਾ ਹੈ | ਇਸ ਸੰਬੰਧ ਵਿਚ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈਕੋਰਟ ਦੀਆਂ ਹਦਾਇਤਾਂ 'ਤੇ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਲਈ ਨਿਗਮ ਵਲੋਂ ਯਤਨ ਕੀਤੇ ਜਾ ਰਹੇ ਹਨ | ਕੁਝ ਡੇਅਰੀਆਂ ਵਾਲਿਆਂ ਵਲੋਂ ਖ਼ੁਦ ਹੀ ਆਪਣੀਆਂ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਨਗਰ ਨਿਗਮ ਵਲੋਂ ਡੇਅਰੀਆਂ ਸ਼ਹਿਰ 'ਚੋਂ ਬਾਹਰ ਕੱਢਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਚਾਈਨਾ ਦੀਆਂ ਬਿਜਲਈ ਪਿਚਕਾਰੀਆਂ ਨਾਲ ਬੱਚੇ ਅਤੇ ਦੂਰ ਤੱਕ ਰੰਗ ਸੁੱਟਣ ਵਾਲੇ ਵੱਡੇ ਸਿਲੰਡਰਾਂ ਨਾਲ ਹੋਲੀ ਖੇਡਣਗੇ ਲੋਕ <... ਅਗਲੀ ਖ਼ਬਰ ਟੈੱਟ ਦੀ ਸ਼ਰਤ ਲਗਾਉਣ ਖ਼ਿਲਾਫ਼ ਅਧਿਆਪਕਾਂ ਵਲੋਂ ਮੰਤਰੀ ਦੀ ਰਿਹਾਇਸ਼ ਮੂਹਰੇ ਰੋਸ ਪ੍ਰਦਰਸ਼ਨ <br/>
Ad Position 24