09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੀ ਦੇ ਮੱਦਨੇਜ਼ਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਲੱਗੀ ਭੀੜ੍ਹ, ਰੇਲਵੇ ਵਿਭਾਗ ਵਲੋਂ ਕੀਤੇ ਪੁਖ਼ਤਾ ਇੰਤਜਾਮ <br/>

Ad Position 21
No active advertisement
ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਭਾਰੀ ਭੀੜ੍ਹ ਲੱਗੀ ਹੋਈ ਹੈ | ਦੂਜੇ ਪਾਸੇ ਰੇਲਵੇ ਵਿਭਾਗ ਵਲੋਂ ਵੀ ਯਾਤਰੀਆਂ ਦੀ ਇਸ ਭੀੜ੍ਹ ਨੂੰ ਦੇਖਦੇ ਹੋਏ ਸਪੈਸ਼ਲ ਰੇਲਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਰੇਲਵੇ ਵਲੋਂ ਅਸਥਾਈ ਟੈਂਟ ਦਾ ਵੀ ਇੰਤਜਾਮ ਕੀਤਾ ਗਿਆ ਹੈ ਤਾਂ ਜੋ ਰੇਲਗੱਡੀ ਦੀ ਉਡੀਕ ਦੌਰਾਨ ਉੱਥੇ ਆਰਾਮ ਕਰ ਸਕਣ | ਯਾਤਰੀਆਂ ਨੂੰ ਆਫਲਾਈਨ ਅਤੇ ਆਨਲਾਈਨ ਟਿਕਟ ਦੇਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸਦੇ ਨਾਲ ਹੀ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵਲੋਂ ਲਗਾਤਾਰ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ |
ਯਾਤਰੀਆਂ ਦੀ ਭੀੜ੍ਹ ਨੂੰ ਦੇਖਦੇ ਚਾਰ ਐਕਸਪ੍ਰੈਸ ਰੇਲਗੱਡੀਆਂ 'ਚ ਵਾਧੂ ਕੋਚ ਜੋੜਨ ਦਾ ਕੀਤਾ ਫ਼ੈਸਲਾ :
ਰੇਲਵੇ ਨੇ ਹੋਲੀ ਦੇ ਮੌਕੇ 'ਤੇ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ | ਯਾਤਰੀਆਂ ਦੀ ਸਹੂਲਤ ਅਤੇ ਉਡੀਕ ਸੂਚੀਆਂ ਨੂੰ ਘਟਾਉਣ ਲਈ, ਚਾਰ ਪ੍ਰਮੁੱਖ ਐਕਸਪ੍ਰੈਸ ਰੇਲਗੱਡੀਆਂ 'ਚ ਇਕ ਵਾਧੂ ਸਲੀਪਰ ਕਲਾਸ ਕੋਚ ਜੋੜਨ ਦਾ ਫ਼ੈਸਲਾ ਕੀਤਾ ਗਿਆ ਹੈ | 2 ਮਾਰਚ 2026 ਤੋਂ 30 ਮਾਰਚ, 2026 ਤੱਕ ਟਰੇਨ ਨੰਬਰ 19611/19613 (ਅਜਮੇਰ-ਅੰਮਿ੍ਤਸਰ ਐਕਸਪ੍ਰੈਸ) 'ਚ ਇਕ ਵਾਧੂ ਸਲੀਪਰ ਕਲਾਸ ਕੋਚ ਅਤੇ 3 ਮਾਰਚ 2026 ਤੋਂ 31 ਮਾਰਚ, 2026 ਤੱਕ ਗੱਡੀ ਨੰਬਰ 19612/19614 (ਅੰਮਿ੍ਤਸਰ-ਅਜਮੇਰ ਐਕਸਪ੍ਰੈਸ) 'ਚ ਇਕ ਵਾਧੂ ਸਲੀਪਰ ਕਲਾਸ ਕੋਚ ਜੋੜਿਆ ਜਾਵੇਗਾ | ਇਹ ਪ੍ਰਬੰਧ ਉਡੀਕ ਸੂਚੀਆਂ ਨੂੰ ਘਟਾਏਗਾ ਅਤੇ ਸਲੀਪਰ ਕਲਾਸ ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰੇਗਾ |
ਅੰਮਿ੍ਤਸਰ ਅਤੇ ਅਯੁੱਧਿਆ ਧਾਮ ਵਿਚਕਾਰ ਹੋਲੀ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ :
ਹੋਲੀ ਦੇ ਤਿਉਹਾਰ ਦੌਰਾਨ ਵਧਦੀ ਭੀੜ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ ਅਤੇ ਅਯੁੱਧਿਆ ਧਾਮ ਵਿਚਕਾਰ ਹੋਲੀ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ | ਜਾਣਕਾਰੀ ਮੁਤਾਬਕ ਗੱਡੀ ਨੰਬਰ 04684/04683 ਅੰਮਿ੍ਤਸਰ-ਜੰਕਸ਼ਨ-ਅਯੁੱਧਿਆ ਧਾਮ ਜੰਕਸ਼ਨ-ਅੰਮਿ੍ਤਸਰ ਜੰਕਸ਼ਨ ਹੋਲੀ ਸਪੈਸ਼ਲ ਚਲਾਈ ਜਾਵੇਗੀ | ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲਗੱਡੀ ਵਾਧੂ ਭੀੜ ਨੂੰ ਕੰਟਰੋਲ ਕਰਨ ਅਤੇ ਯਾਤਰੀਆਂ ਨੂੰ ਸੁਚਾਰੂ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ ਹੈ, ਜੋ 5 ਮਾਰਚ 2026 ਨੂੰ ਅੰਮਿ੍ਤਸਰ ਤੋਂ ਅਯੁੱਧਿਆ ਧਾਮ ਲਈ ਰਵਾਨਾ ਹੋਵੇਗੀ, ਜਦੋਂ ਕਿ ਵਾਪਸੀ ਯਾਤਰਾ 'ਤੇ ਇਹ 7 ਮਾਰਚ 2026 ਨੂੰ ਅਯੁੱਧਿਆ ਧਾਮ ਤੋਂ ਅੰਮਿ੍ਤਸਰ ਲਈ ਰਵਾਨਾ ਹੋਵੇਗੀ | ਇਹ ਰੇਲਗੱਡੀ ਅੰਮਿ੍ਤਸਰ ਤੋਂ ਚੱਲ ਕੇ ਜਲੰਧਰ, ਲੁਧਿਆਣਾ, ਧੂਰੀ, ਪਟਿਆਲਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ ਸਟੇਸ਼ਨਾਂ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ | ਇਸ ਮੌਕੇ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਰੇਲਵੇ ਵਲੋਂ ਲਗਾਤਾਰ ਸਪੈਸ਼ਲ ਰੇਲਗੱਡੀਆਂ ਚਲਾਈ ਜਾ ਰਹੀਆਂ ਹਨ ਤਾਂ ਜੋ ਯਾਤਰੀਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਫੇਰੀ ਦੌਰਾਨ ਕੈਨੇਡਾ-ਅੰਮਿ੍ਤਸਰ ਦਰਮਿਆਨ ਸਿੱਧੀਆਂ ਉਡਾਣਾਂ ਦਾ ਮੁੱਦਾ... ਅਗਲੀ ਖ਼ਬਰ ਆਟੋ ਰਿਕਸ਼ਾ 'ਚ ਜਾ ਰਹੇ ਵਿਅਕਤੀ ਦੇ ਕਤਲ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ
Ad Position 24