09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੀ ਦਾ ਤਿਉਹਾਰ ਵੱਖ-ਵੱਖ ਜਗ੍ਹਾ 'ਤੇ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਹੋਲੀ ਦਾ ਤਿਉਹਾਰ ਵੱਖ-ਵੱਖ ਜਗ੍ਹਾ 'ਤੇ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹ ਨੌਜਵਾਨਾਂ ਤੇ ਬੱਚਿਆਂ 'ਚ ਦੇਖਣ ਨੂੰ ਮਿਲਿਆ |
ਸ੍ਰੀ ਦੁਰਗਿਆਣਾ ਮੰਦਰ 'ਚ ਸ਼ਰਧਾਲੂਆਂ ਨੇ ਧੂਮਧਾਮ ਨਾਲ ਖੇਡੀ ਹੋਲੀ
ਸ੍ਰੀ ਦੁਰਗਿਆਣਾ ਮੰਦਰ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇੱਥੇ ਹੋਲੀ ਖੇਡਣ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਭਾਰੀ ਗਿਣਤੀ 'ਚ ਪਹੁੰਚੇ ਸਨ | ਇਸ ਦੌਰਾਨ ਉਨ੍ਹਾਂ ਇਕ ਦੂਸਰੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ | ਸ੍ਰੀ ਦੁਰਗਿਆਣਾ ਮੰਦਰ ਦੇ ਵਿਹੜੇ 'ਚ ਸ਼ੋਭਾ ਯਾਤਰਾ ਵੀ ਕੱਢੀ ਗਈ, ਜਿਸ 'ਚ ਬੈਂਡ ਵਾਜਿਆਂ ਤੇ ਨਗਾਰਿਆਂ ਦੀਆਂ ਮਨ ਮੋਹਕ ਧੁਨਾਂ ਨਾਲ ਸ਼ਰਧਾਲੂਆਂ ਨੇ ਨੱਚਦੇ-ਟੱਪਦੇ ਹੋਏ ਹੋਲੀ ਦਾ ਜਸ਼ਨ ਮਨਾਇਆ | ਹੋਲੀ ਦਾ ਜਸ਼ਨ ਮਨਾਉਣ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਲੋਕਾਂ ਨੂੰ ਆਪਣਾ ਵੈਰ ਵਿਰੋਧ ਭੁਲਾ ਕੇ ਸਾਰਿਆਂ ਨੂੰ ਗਲੇ ਲਗਾਉਣਾ ਚਾਹੀਦਾ ਹੈ | ਇਸ ਮੌਕੇ ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪੋ੍ਰ: ਲਕਸ਼ਮੀਕਾਂਤਾ ਚਾਵਲਾ, ਜਨਰਲ ਸਕੱਤਰ ਅਰੁਣ ਖੰਨਾ, ਮੈਨੇਜਰ ਅਨਿਲ ਸ਼ਰਮਾ, ਡਾ. ਰਾਕੇਸ਼ ਸ਼ਰਮਾ, ਗੁਲਸ਼ਨ ਕੋਹਲੀ, ਜਿਆ ਲਾਲ ਸਮੇਤ ਸਮੁੂਹ ਮੈਂਬਰਾਂ ਨੇ ਵੀ ਹੋਲੀ ਦੇ ਇਸ ਜਸ਼ਨ 'ਚ ਸ਼ਾਮਲ ਹੁੰਦੇ ਹੋਏ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
ਇਸਕਾਨ ਦੀ ਗੋਕੁਲ ਗਊਸ਼ਾਲਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ
ਸਥਾਨਕ ਫਤਿਗੜ੍ਹ ਚੂੜੀਆ ਰੋਡ ਸਥਿਤ ਇਸਕਾਨ ਦੀ ਸ੍ਰੀ ਗੋਕੁਲ ਗਊਸ਼ਾਲਾ ਵਿਖੇ ਸ਼ਿਆਮਾਨੰਦ ਪ੍ਰਭੂ ਦੀ ਅਗਵਾਈ 'ਚ ਹੋਲੀ ਮਹੋਤਸਵ ਦਾ ਵਿਸ਼ਾਲ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਅਭਿਸ਼ੇਕ, ਹਰਿਨਾਮ ਸੰਕੀਰਤਨ ਅਤੇ ਭਜਨ-ਕੀਰਤਨ ਕੀਤਾ ਗਿਆ | ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਚੈਤਨਯ ਮਹਾਪ੍ਰਭੂ ਅਤੇ ਭਗਵਾਨ ਸ੍ਰੀ ਕਿ੍ਸ਼ਨ ਨਾਲ ਫੁੱਲਾਂ ਦੀ ਹੋਲੀ ਖੇਡੀ | ਸ਼ਰਧਾਲੂਆਂ ਨੇ ਇਕ ਦੂਜੇ 'ਤੇ ਰੰਗਾਂ ਅਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਇਲਾਹੀ ਭਾਵਨਾ ਦਾ ਆਨੰਦ ਮਾਣਿਆ |

Ad Position 22
No active advertisement
ਪਿਛਲੀ ਖ਼ਬਰ ਹੋਲੀ ਦਾ ਤਿਉਹਾਰ ਪ੍ਰੇਮ, ਸ਼ਰਧਾ ਅਤੇ ਸਦਭਾਵਨਾ ਦਾ ਪ੍ਰਤੀਕ : ਸੰਜੀਵ ਅਰੋੜਾ <br/> ਅਗਲੀ ਖ਼ਬਰ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਅਕਾਲੀ ਦਲ (ਪੁਨਰ ਸੁਰਜੀਤ) ਦਾ ਵੱਡਾ ਕਾਫ਼ਲਾ ਸ੍ਰੀ ਅਨੰਦਪੁਰ ਸਾਹਿਬ ਰਵਾਨਾ...
Ad Position 24