31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਿ੍ੰਸੀਪਲ ਡਾ. ਰੀਨਾ ਤਲਵਾੜ 'ਨਾਰੀ ਗੌਰਵ ਸਿੱਖਿਆ ਸਨਮਾਨ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਮੌਕੇ 'ਤੇ ਸ਼ਹਿਜ਼ਾਦਾਨੰਦ ਕਾਲਜ ਗ੍ਰੀਨ ਐਵੀਨਿਊ ਅੰਮਿ੍ਤਸਰ ਦੇ ਪਿ੍ੰਸੀਪਲ ਡਾ. ਰੀਨਾ ਤਲਵਾੜ ਨੂੰ ਉਨ੍ਹਾਂ ਦੇ ਉੱਤਮ ਸਿੱਖਿਅਤ ਅਤੇ ਸਮਾਜਿਕ ਯੋਗਦਾਨ ਲਈ ਨਾਰੀ ਗੌਰਵ ਸ਼ਿਕਸ਼ਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ, ਅੰਮਿ੍ਤਸਰ ਕੇਂਦਰ ਵਲੋਂ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸੰਚਾਲਕਾਂ 'ਚ ਸਾਹਿਲ ਮਹਾਜਨ (ਸੰਯੋਜਕ, ਪ੍ਰਚਾਰ-ਪ੍ਰਸਾਰ, ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ ਪੰਜਾਬ ਪ੍ਰਾਂਤ), ਵਿਕਰਮ ਸ਼ਰਮਾ (ਸਹਿ-ਸੰਯੋਜਕ, ਚਰਿਤਰ ਨਿਰਮਾਣ, ਪੰਜਾਬ ਪ੍ਰਾਂਤ ਅਤੇ ਅੰਮਿ੍ਤਸਰ ਕੇਂਦਰ ਸੰਯੋਜਕ), ਡਾ. ਸ਼ੈਲੀ ਜੱਗੀ (ਸੰਯੋਜਿਕਾ, ਮਹਿਲਾ ਕਾਰਜ, ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ ਅੰਮਿ੍ਤਸਰ) ਅਤੇ ਡਾ. ਸੰਜੇ ਚੌਹਾਨ (ਉੱਤਰ ਖੇਤਰ ਸੰਯੋਜਕ, ਵਾਤਾਵਰਨ ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ) ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਬੁਲਾਰਿਆਂ ਨੇ ਕਿਹਾ ਕਿ ਡਾ. ਰੀਨਾ ਤਲਵਾੜ ਨੇ ਸਿੱਖਿਆ ਦੇ ਖੇਤਰ 'ਚ ਆਪਣੀ ਸਮਰਪਿਤ ਸੇਵਾ, ਸੰਸਕਾਰਮਈ ਸਿੱਖਿਆ ਅਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਉਨ੍ਹਾਂ ਦੇ ਇਸ ਯੋਗਦਾਨ ਨੂੰ ਦੇਖਦੇ ਹੋਏ ਸੰਸਥਾ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਭੇਟ ਕਰਕੇ ਨਾਰੀ ਸ਼ਕਤੀ ਲਈ ਪ੍ਰੇਰਣਾ ਸਰੋਤ ਵਜੋਂ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਰੀਨਾ ਤਲਵਾੜ ਨੂੰ ਉਨ੍ਹਾਂ ਦੀ ਇਸ ਉਪਲੱਬਧੀ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਸੁਸ਼ਮਾ ਮਹਿਰਾ, ਕਾਲਜ ਡਾਇਰੈਕਟਰ ਚਮਨ ਲਾਲ ਅਤੇ ਸਾਰੇ ਸਟਾਫ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਵਲੋਂ 'ਅਕਾਲੀ ਅਖ਼ਬਾਰ ਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ' ਪੁਸਤਕ ਸੰਗਤ ਅਰਪਣ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਡਿਜ਼ਾਈਨ ਥਿੰਕਿੰਗ 'ਤੇ ਕਰਵਾਈ ਵਰਕਸ਼ਾਪ
Ad Position 24