15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਆਈ. ਸੀ. ਏ. ਆਈ. ਅੰਮਿ੍ਤਸਰ ਸ਼ਾਖਾ ਐਨ. ਆਈ. ਆਰ. ਸੀ. ਵਲੋਂ ਮਹਿਲਾ ਚਾਰਟਰਡ ਅਕਾਊਾਟੈਂਟਾਂ ਲਈ ਪੇਸ਼ੇਵਰ ਮੌਕਿਆਂ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 11-03-2026
ਅੰਮਿ੍ਤਸਰ, 10 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਆਈ. ਸੀ. ਏ. ਆਈ. ਅੰਮਿ੍ਤਸਰ ਸ਼ਾਖਾ ਐੱਨ. ਆਈ. ਆਰ. ਸੀ. ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ ਦੀ ਪ੍ਰਧਾਨਗੀ ਹੇਠ ਮਹਿਲਾ ਚਾਰਟਰਡ ਅਕਾਊਾਟੈਂਟਾਂ ਲਈ ਪੇਸ਼ੇਵਰ ਮੌਕਿਆਂ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ਮੁੱਖ ਮਹਿਮਾਨ ਸ੍ਰੀਮਤੀ ਪਿ੍ਯੰਕਾ ਸ਼ਰਮਾ (ਸੀਨੀਅਰ ਡਿਪਟੀ ਮੇਅਰ, ਅੰਮਿ੍ਤਸਰ) ਅਤੇ ਸ੍ਰੀਮਤੀ ਅੰਦਲੀਬ ਰਾਏ ਅÏਜਲਾ (ਪਤਨੀ ਸਾਂਸਦ ਗੁਰਜੀਤ ਸਿੰਘ ਅÏਜਲਾ) ਸ਼ਾਮਿਲ ਹੋਏ | ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਪ੍ਰਗਤੀ ਸੇਠੀ (ਸਹਾਇਕ ਕਮਿਸ਼ਨਰ, ਸਟੇਟ ਜੀ. ਐਸ. ਟੀ.-1) ਅਤੇ ਡਾ. ਨਵਰੀਤ ਕੌਰ ਸੇਖੋਂ (ਸਹਾਇਕ ਕਮਿਸ਼ਨਰ, ਸਟੇਟ ਟੈਕਸ, ਜੀ. ਐਸ. ਟੀ.-2) ਤੋਂ ਇਲਾਵਾ ਸੀ. ਏ. ਆਂਚਲ ਕਪੂਰ ਅਤੇ ਸ੍ਰੀਮਤੀ ਸ਼ਿਖਾ ਸਰੀਨ ਸਨ | ਸੈਮੀਨਾਰ ਦੇ ਸਰੋਤ ਵਕਤਾ ਸੀ. ਏ. ਗੁਰਵੀਨ ਨਾਰੰਗ ਨੇ ਤਕਨਾਲੋਜੀ ਅਤੇ ਡਿਜ਼ੀਟਲ ਪਰਿਵਰਤਨ ਬਾਰੇ ਚਰਚਾ ਕੀਤੀ, ਅਤੇ ਡਾ. ਨਿਵੇਦਿਤਾ ਮਹਾਜਨ ਨੇ ਮਹਿਲਾ ਪੇਸ਼ੇਵਰਾਂ ਲਈ ਵਿਅਕਤੀਗਤ ਵਿਕਾਸ ਅਤੇ ਸਵੈ-ਅਗਵਾਈ 'ਤੇ ਕੇਂਦਿ੍ਤ ਚਰਚਾਵਾਂ ਕੀਤੀਆਂ | ਸਮਾਗਮ 'ਚ 100 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ | ਪੋ੍ਰਗਰਾਮ 'ਚ ਸੀ. ਏ. ਰਾਧਿਕਾ ਗੋਇਲ, ਸੀ. ਏ. ਨਿਸ਼ਾ ਸ਼ਰਮਾ, ਸੀ. ਏ. ਆਸਥਾ ਸ਼ਰਮਾ, ਸੀ. ਏ. ਤਿ੍ਵੇਣੀ ਸਹਿਗਲ, ਸੀ. ਏ. ਅਮਿਤਾ ਅਰੋੜਾ, ਸੀ. ਏ. ਆਦਰਸ਼ਦੀਪ ਕੌਰ ਆਦਿ ਨੂੰ ਵੱਖ-ਵੱਖ ਖੇਤਰਾਂ 'ਚ ਫੈਕਲਟੀ ਵਜੋਂ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀ. ਏ. ਰੀਤੂ ਅਰੋੜਾ, ਸੀ. ਏ. ਸਾਹਿਲ ਕਪੂਰ, ਸੀ. ਏ. ਕੰਵਲ ਕੁਮਾਰ, ਸੀ. ਏ. ਪਲਕ ਬਾਂਸਲ, ਸੀ. ਏ. ਰਿਧਮ ਚੋਪੜਾ, ਸੀ. ਏ. ਪੂਜਾ ਤਿ੍ਖਾ, ਸੀ. ਏ. ਸੁਖਜੀਤ ਖੰਨਾ, ਸੀ. ਏ. ਸ਼ਮਾ ਗੁਪਤਾ, ਸੀ. ਏ. ਲਖਵਿੰਦਰ ਸਿੰਘ ਭਾਟੀਆ, ਸੀ. ਏ. ਨਵੇਂਦੂ ਖੰਨਾ, ਸੀ. ਏ. ਸਜੀਵ ਸੂਦ, ਸੀ. ਏ. ਨਿਤੇਸ਼ ਏ. ਏ. ਪਾਲਜਾ, ਸੀ. ਏ. ਨਿਤੇਸ਼ ਮਲਹੋਤਰਾ, ਸੀ. ਏ. ਅਜੀਤ ਪਾਲ ਸਿੰਘ ਅਨੇਜਾ, ਸੀ. ਏ. ਸੰਜੇ ਅਰੋੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ 'ਚ ਤੇਜ਼ੀ : 58 ਵਿਸ਼ੇਸ਼ ਕੈਂਪ ਲਾ ਕੇ ਬਣਾਏ ਜਾ ਰਹੇ ਨੇ ਕਾਰਡ ਅਗਲੀ ਖ਼ਬਰ ਮੋਦੀ ਸਰਕਾਰ ਦੇਸ ਦੀ ਵਾਗਡੋਰ ਵੱਡੇ ਘਰਾਣਿਆਂ ਦੇ ਹੱਥ ਸੌਂਪ ਕੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਪਹੁੰਚਾ ਰਹੀ-ਜਸਬੀਰ...
Ad Position 24