ਬਾਬਾ ਬਕਾਲਾ ਸਾਹਿਬ, 10 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਤਕਰੀਬਨ ਦੋ ਸਾਲ ਬਤੌਰ ਮੀਤ ਮੈਨੇਜਰ ਸੇੇਵਾਵਾਂ ਨਿਭਾਉਣ ਉਪਰੰਤ ਜਗਤਾਰ ਸਿੰਘ ਨੂੰ ਮੁੱਖ ਦਫਤਰ ਸ਼੍ਰੋਮਣੀ ਕਮੇਟੀ (ਆਡਿਟ ਬਰਾਂਚ) ਵਿਖੇ ਤਬਦੀਲ ਹੋਣ ਤੇ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਮੈੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਅਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਬਾਬਾ ਅਵਤਾਰ ਸਿੰਘ ਬੱਬੂ (ਕਾਰ ਸੇਵਾ ਵਾਲੇ) ਨੇ ਸ: ਜਗਤਾਰ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਹੈੱਡਗ੍ਰੰਥੀ ਭਾਈ ਕੇਵਲ ਸਿੰਘ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ ਬੁਤਾਲਾ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਅਮਰਜੀਤ ਸਿੰਘ ਅਕਾਊਟਾੈਟ, ਜਰਮਨਜੀਤ ਸਿੰਘ ਜਲਾਲ ਉਸਮਾ, ਜਗਤਾਰ ਸਿੰਘ ਬਹਾਦਰਪੁਰ, ਗੁਰਭੇਜ ਸਿੰਘ ਕੰਗ ਸਰਾਂ, ਹਰਭਿੰਦਰ ਸਿੰਘ ਧਾਰੋਵਾਲੀ ਜਥੇਦਾਰ ਲੰਗਰ, ਹਰਪ੍ਰੀਤ ਸਿੰਘ ਆਨੰਦ, ਜਸਬੀਰ ਸਿੰਘ ਬੱਲ ਖੱਬੇ ਰਾਜਪੂਤਾਂ, ਭਾਈ ਬਲਵਿੰਦਰ ਸਿੰਘ ਕੰਵਲ, ਤੇਜਿੰਦਰ ਸਿੰਘ ਬੱਲ ਸਠਿਆਲਾ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ ਭੱਟੀਵਾਲ, ਸਰਬਜੀਤ ਸਿੰਘ ਲਾਡੀ, ਨਿਰਮਲ ਸਿੰਘ ਰਿਕਾਡਕੀਪਰ ਆਦਿ ਹਾਜ਼ਰ ਸਨ |