24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੁਰਾਣੇ ਸ਼ਹਿਰ ਅੰਦਰੋਂ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬਾਹਰ ਕੱਢਣ ਲਈ ਕਵਾਇਦ ਜਾਰੀ

Ad Position 21
No active advertisement
ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਉਪਰੋਕਤ ਇਲਾਕੇ ਵਿਚੋਂ ਮੀਟ, ਸ਼ਰਾਬ, ਤਮਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗਏ ਹਨ | ਇਨ੍ਹਾਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਕਵਾਇਦ ਸ਼ੁਰੂ ਹੋ ਗਈ ਹੈ | ਅਗਲੇ ਦਿਨਾਂ 'ਚ ਇਸ ਖੇਤਰ ਵਿਚੋਂ ਉਪਰੋਕਤ ਦੁਕਾਨਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਜਿਸ ਦੇ ਲਈ ਟੀਮਾਂ ਬਣਾਈਆਂ ਜਾ ਰਹੀਆਂ ਹਨ | ਇਸ ਸੰਬੰਧ ਵਿਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਪਰੋਕਤ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾਵੇਗੀ | ਜਿਸ ਦੇ ਲਈ ਨਗਰ ਨਿਗਮ ਆਪਣੀ ਮਸ਼ੀਨਰੀ ਅਤੇ ਮੁਲਾਜ਼ਮ ਉਪਲਬਧ ਕਰਵਾਏਗਾ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਆਪਣੇ ਪਸ਼ੂ ਪਾਲਣ ਵਿਭਾਗ ਅਤੇ ਅਸਟੇਟ ਵਿਭਾਗ ਦੀਆਂ ਕੱਲ੍ਹ ਟੀਮਾਂ ਦਾ ਗਠਨ ਕੀਤਾ ਜਾਵੇਗਾ | ਇਹ ਟੀਮਾਂ ਆਪਣੀਆ ਜ਼ਿਮੇਵਾਰੀਆਂ ਨਿਭਾਉਣਗੀਆਂਂ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ : ਪਿ੍ਅੰਕਾ ਸ਼ਰਮਾ ਅਗਲੀ ਖ਼ਬਰ ਹੈਰੀਟੇਜ ਸਟਰੀਟ 'ਤੇ ਨਿਹੰਗ ਸਿੰਘਾਂ ਵਲੋਂ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ
Ad Position 24