23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਗਰ ਨਿਗਮ ਵਲੋਂ ਸਟ੍ਰੀਟ ਵੈਂਡਰਾਂ ਦੀ ਭਲਾਈ ਲਈ ਲੋਕ ਕਲਿਆਣ ਮੇਲਾ ਲਗਾਇਆ

ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ)- ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ਲੋਕ ਕਲਿਆਣ ਮੇਲਿਆਂ ਦੀ ਲੜੀ ਨੂੰ ਧਿਆਨ ’ਚ ਰੱਖਦੇ ਹੋਏ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦਫ਼ਤਰ ਵਿਖੇ ‘ਲੋਕ ਕਲਿਆਣ ਮੇਲਾ’ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ)- ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ਲੋਕ ਕਲਿਆਣ ਮੇਲਿਆਂ ਦੀ ਲੜੀ ਨੂੰ ਧਿਆਨ ’ਚ ਰੱਖਦੇ ਹੋਏ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦਫ਼ਤਰ ਵਿਖੇ ‘ਲੋਕ ਕਲਿਆਣ ਮੇਲਾ’ ਲਗਾਇਆ ਗਿਆ। ਇਹ ਮੇਲਾ ਨਗਰ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਵਲੋਂ ਪੀ.ਐੱਮ. ਸਵੈਨਿਧੀ ਟੀਮ ਦੇ ਮੈਂਬਰਾਂ ਸੀ.ਐੱਮ.ਐੱਮ. ਜਸਪ੍ਰੀਤ ਸਿੰਘ, ਹਰਿੰਦਰ ਸਿੰਘ ਅਤੇ ਤਰਨਪ੍ਰੀਤ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾੲਆ ਗਿਆ। ਇਸ ਮੇਲੇ ਦੌਰਾਨ ਸ਼ਹਿਰ ਦੇ ਸਟ੍ਰੀਟ ਵੈਂਡਰਾਂ (ਰੇਹੜੀ ਤੇ ਫੜ੍ਹੀ ਵਾਲਿਆਂ) ਨੂੰ ਪੀ.ਐੱਮ. ਸਵੈਨਿਧੀ ਸਕੀਮਾਂ ਅਧੀਨ ਬਣਦੇ ਲਾਭ ਮੁਹੱਈਆ ਕਰਵਾਏ ਗਏ। ਇਸ ਮੌਕੇ ਸਕੱਤਰ ਸੁਸ਼ਾਂਤ ਭਾਟੀਆ ਨੇ ਸਟ੍ਰੀਟ ਵੈਂਡਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਨੂੰ ਫੂਡ ਹਾਈਜੀਨ (ਸਾਫ਼-ਸੁਥਰਾ ਖਾਣਾ ਦੇਣ) ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਵੈਂਡਰਾਂ ਨੂੰ ਹਦਾਇਤ ਕੀਤੀ ਕਿ ਉਹ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰਨ। ਇਸ ਦੇ ਨਾਲ ਹੀ, ਸ਼ਹਿਰ ਦੀ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਰੇਹੜੇ ਦੇ ਆਲੇ-ਦੁਆਲੇ ਮੁਕੰਮਲ ਸਫ਼ਾਈ ਰੱਖਣ ਅਤੇ ਕੂੜੇਦਾਨ ਦੀ ਲਾਜ਼ਮੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬਿਹਤਰ ਕਾਰਜਗੁਜਾਰੀ ਕਰਨ ਵਾਲੇ ਲਾਭ ਪਾਤਰੀਆਂ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸਵਰਅੰਮ੍ਰਿਤ’ ਲੜੀ ਤਹਿਤ ਸੰਗੀਤਕ ਪੇਸ਼ਕਾਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਨਾਰਾਜ਼ਗੀ ਨੇ ਵਿਧਾਇਕਾਂ ਦੇ ਸਾਹ ਸੂਤੇ ਲੰਮੇ ਸਮੇਂ ਤੋਂ ਅਣਗੌਲਿਆ ਕਰਨ ਦੇ ਦੋਸ਼, ਪਾ...
Ad Position 24