17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖ਼ਾਲਸਾ ਕਾਲਜ ਨੇ ਅੰਤਰ-ਜ਼ੋਨਲ ਯੁਵਕ ਮੇਲੇ ’ਚ ਲਗਾਤਾਰ 5ਵੇਂ ਸਾਲ ਜਿੱਤੀ ਓਵਰਆਲ ਪਹਿਲੀ ਰਨਰਜ਼ ਅੱਪ ਟਰਾਫ਼ੀ -ਪ੍ਰਿੰ: ਡਾ: ਰੰਧਾਵਾ

ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)-ਇਤਿਹਾਸਕ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਅੰਤਰ-ਜ਼ੋਨਲ ਯੁਵਕ ਮੇਲੇ ’ਚ ਲਗਾਤਾਰ 5ਵੇਂ ਸਾਲ ਓਵਰ ਆਲ ਪਹਿਲੀ ਰਨਰਜ਼ ਅੱਪ ਟਰਾਫ਼ੀ ਜਿੱਤ ਕੇ ਆਪਣੀ ਕਲਾ ਅਤੇ ਸਭਿਆਚਾਰਕ ਪ੍ਰਤਿਭਾ ਦਾ ਲੋਹਾ ਮੁੜ ਮੰਨਵਾਇਆ ਹੈ। ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)-ਇਤਿਹਾਸਕ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਅੰਤਰ-ਜ਼ੋਨਲ ਯੁਵਕ ਮੇਲੇ ’ਚ ਲਗਾਤਾਰ 5ਵੇਂ ਸਾਲ ਓਵਰ ਆਲ ਪਹਿਲੀ ਰਨਰਜ਼ ਅੱਪ ਟਰਾਫ਼ੀ ਜਿੱਤ ਕੇ ਆਪਣੀ ਕਲਾ ਅਤੇ ਸਭਿਆਚਾਰਕ ਪ੍ਰਤਿਭਾ ਦਾ ਲੋਹਾ ਮੁੜ ਮੰਨਵਾਇਆ ਹੈ। ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉਕਤ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਥੀਏਟਰ, ਲੋਕ ਕਲਾ, ਵਿਰਾਸਤੀ ਵੰਨਗੀਆਂ ਅਤੇ ਫ਼ਾਈਨ ਆਰਟਸ ਦੀਆਂ ਓਵਰਆਲ ਟਰਾਫ਼ੀਆਂ ਦੇ ਨਾਲ ਨਾਲ ਨ੍ਰਿਤ ਦੀ ਦੂਜੀ ਟਰਾਫ਼ੀ ਵੀ ਆਪਣੇ ਨਾਮ ਕੀਤੀ ਹੈ। ਪ੍ਰਿੰ: ਰੰਧਾਵਾ ਨੇ ਜੇਤੂ ਵਿਦਿਆਰਥੀ ਕਲਾਕਾਰਾਂ ਅਤੇ ਸਬੰਧਿਤ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁਲੱਤ ਕਰਨ ਲਈ ਵਚਨਬੱਧ ਹੈ ਤੇ ਲੋਕ ਕਲਾ ਅਤੇ ਵਿਰਾਸਤੀ ਵੰਨਗੀਆਂ ਦੀ ਓਵਰਆਲ ਟਰਾਫ਼ੀ ਵੱਡੇ ਫ਼ਰਕ ਨਾਲ ਜਿੱਤਣਾ ਕਾਲਜ ਦੀ ਇਸ ਦਿਸ਼ਾ ’ਚ ਕੀਤੀ ਜਾ ਰਹੀ ਮਿਹਨਤ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਮੁਕਾਬਲਿਆਂ ’ਚ ਜਿੱਤ ਪ੍ਰਾਪਤ ਕਰਨਾ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਕਲਾ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨਾ ਵੀ ਹੈ। ਇਸ ਮੌਕੇ ਟੀਮ ਇੰਚਾਰਜ ਡਾ. ਸੁਰਜੀਤ ਕੌਰ ਨੇ ਕਿਹਾ ਕਿ ਕਾਲਜ ਨੇ ਸਭ ਤੋਂ ਵੱਧ ਈਵੈਂਟ ਟਰਾਫ਼ੀਆਂ ਜਿੱਤਣ ਦੇ ਨਾਲ ਨਾਲ ਥੀਏਟਰ ਦੀਆਂ ਸਾਰੀਆਂ ਵੰਨਗੀਆਂ ’ਚ ਸ਼ਾਨਦਾਰ ਜਿੱਤ ਦਰਜ ਕਰਕੇ ਕਲੀਨ ਸਵੀਪ ਕੀਤਾ ਹੈ। ਡਾਇਰੈਕਟਰ ਯੁਵਕ ਭਲਾਈ ਡਾ. ਦਵਿੰਦਰ ਸਿੰਘ ਨੇ ਕਾਲਜ ਪ੍ਰਬੰਧਕਾਂ ਤੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਿਊ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਾਲੋਨੀ ਦੀ ਸੜਕ ਦੀ ਖਸਤਾ ਹਾਲਤ, ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਸੜਕ ਬਣਾਉਣ ਦੀ ਕੀਤੀ... ਅਗਲੀ ਖ਼ਬਰ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਿਪਤ ਸਮਾਗਮ
Ad Position 24