17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

5 ਸਾਲਾਂ ਤੋਂ ਲੁਹਾਰਕਾ ਬਾਈਪਾਸ ’ਤੇ ਬਣ ਰਿਹਾ ਅਧੂਰਾ ਪੁਲ ਬਣਿਆ ‘ਨਰਕ’

ਅੰਮ੍ਰਿਤਸਰ, 17 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਗਰੀ ਅੰਮ੍ਰਿਤਸਰ ਦੇ ਅਹਿਮ ਹਿੱਸੇ ਲੁਹਾਰਕਾ ਬਾਈਪਾਸ ’ਤੇ ਬਣ ਰਿਹਾ ਫਲਾਈ ਓਵਰ ਅੱਜ ਸਿਸਟਮ ਦੀ ਇਸੇ ਨਾਕਾਮੀ ਦੀ ਜਿਊਂਦੀ-ਜਾਗਦੀ ਮਿਸਾਲ ਬਣਿਆ ਹੋਇਆ ਹੈ। ਪਿਛਲੇ ਕਰੀਬ ਤਿੰਨ ਸਾਲਾਂ ਤੋਂ ਲਟਕ ਰਹੇ ਇਸ ਪ੍ਰੋਜੈਕਟ ਨੇ ਲੱਖਾਂ ਸ਼ਹਿਰ ਵਾਸੀਆਂ, ਕਾਰੋਬਾਰੀਆਂ ਅਤੇ ਸੈਲਾਨੀਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਗਰੀ ਅੰਮ੍ਰਿਤਸਰ ਦੇ ਅਹਿਮ ਹਿੱਸੇ ਲੁਹਾਰਕਾ ਬਾਈਪਾਸ ’ਤੇ ਬਣ ਰਿਹਾ ਫਲਾਈ ਓਵਰ ਅੱਜ ਸਿਸਟਮ ਦੀ ਇਸੇ ਨਾਕਾਮੀ ਦੀ ਜਿਊਂਦੀ-ਜਾਗਦੀ ਮਿਸਾਲ ਬਣਿਆ ਹੋਇਆ ਹੈ। ਪਿਛਲੇ ਕਰੀਬ ਤਿੰਨ ਸਾਲਾਂ ਤੋਂ ਲਟਕ ਰਹੇ ਇਸ ਪ੍ਰੋਜੈਕਟ ਨੇ ਲੱਖਾਂ ਸ਼ਹਿਰ ਵਾਸੀਆਂ, ਕਾਰੋਬਾਰੀਆਂ ਅਤੇ ਸੈਲਾਨੀਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਅੰਮ੍ਰਿਤਸਰ ਬਾਈਪਾਸ ਨੂੰ ਜਾਮ-ਮੁਕਤ ਕਰਨ ਲਈ ਲੁਹਾਰਕਾ ਰੋਡ ਕਰਾਸਿੰਗ ’ਤੇ ਫਲਾਈ ਓਵਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੀ ਵਿਵਾਦਾਂ ਅਤੇ ਗ਼ਲਤ ਯੋਜਨਾਬੰਦੀ ਨਾਲ ਹੋਈ। ਪਹਿਲਾਂ ਇਸ ਪੁਲ ਨੂੰ ਮਿੱਟੀ ਦੀਆਂ ਕੰਧਾਂ ਨਾਲ ਬਣਾਉਣ ਦੀ ਯੋਜਨਾ ਸੀ। ਇਲਾਕਾ ਨਿਵਾਸੀਆਂ ਅਤੇ ਮਾਹਿਰਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਕਿਉਂਕਿ ਇਸ ਨਾਲ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਅਤੇ ਹੇਠਾਂ ਪਾਰਕਿੰਗ ਜਾਂ ਆਵਾਜਾਈ ਲਈ ਕੋਈ ਥਾਂ ਨਹੀਂ ਬਚਦੀ ਸੀ। ਲੋਕਾਂ ਦੀ ਮੰਗ ’ਤੇ ਇਸ ਨੂੰ ਪਿੱਲਰਾਂ ’ਤੇ ਬਣਾਉਣ ਲਈ ਡਿਜ਼ਾਈਨ ਵਿਚ ਤਬਦੀਲੀ ਕਰਨੀ ਪਈ। ਇਹ ਮਾਮਲਾ ਲੋਕ ਸਭਾ ਵਿਚ ਵੀ ਗੂੰਜਿਆ ਅਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਵੀ ਚੁੱਕਿਆ ਗਿਆ। ਮਨਜ਼ੂਰੀਆਂ ਦੇ ਇਸ ਚੱਕਰ ਵਿਚ ਕਰੀਬ ਦੋ ਤੋਂ ਢਾਈ ਸਾਲ ਕੰਮ ਪੂਰੀ ਤਰ੍ਹਾਂ ਠੱਪ ਪਿਆ ਰਿਹਾ। ਭਾਵੇਂ ਸੋਧੇ ਹੋਏ ਡਿਜ਼ਾਈਨ ਨਾਲ ਉਸਾਰੀ ਮੁੜ ਸ਼ੁਰੂ ਹੋਈ, ਪਰ ਰਫ਼ਤਾਰ ਅਜੇ ਵੀ ਇੰਨੀ ਮੱਠੀ ਹੈ ਕਿ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਫਲਾਈ ਓਵਰ ਦੇ ਨਿਰਮਾਣ ਦੇ ਨਾਲ-ਨਾਲ ਇਲਾਕੇ ਵਿਚ ਪਾਣੀ ਦੀਆਂ ਪਾਈਪਲਾਈਨਾਂ ਪਾਉਣ ਕਾਰਨ ਸੜਕਾਂ ਨੂੰ ਬੁਰੀ ਤਰ੍ਹਾਂ ਪੁੱਟਿਆ ਗਿਆ ਹੈ। ਕੱਚੀਆਂ ਅਤੇ ਟੁੱਟੀਆਂ ਸਰਵਿਸ ਲੇਨਾਂ ਤੋਂ ਉੱਡਦੀ ਧੂੜ-ਮਿੱਟੀ ਨੇ ਲੁਹਾਰਕਾ ਰੋਡ, ਰਣਜੀਤ ਐਵੀਨਿਊ ਅਤੇ ਆਸ-ਪਾਸ ਦੀਆਂ ਕਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ। ਡਾਕਟਰਾਂ ਮੁਤਾਬਕ ਇਸ ਇਲਾਕੇ ਵਿੱਚ ਦਮਾ, ਐਲਰਜੀ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਹਾਰਕਾ ਬਾਈਪਾਸ ਸਿੱਧਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (ਏਅਰਪੋਰਟ ਰੋਡ) ਅਤੇ ਗੁਮਟਾਲਾ ਬਾਈਪਾਸ ਨੂੰ ਜੋੜਦਾ ਹੈ। ਸਵੇਰੇ ਅਤੇ ਸ਼ਾਮ ਦੌਰਾਨ ਇੱਥੇ ਕਈ-ਕਈ ਕਿਲੋਮੀਟਰ ਲੰਬੇ ਜਾਮ ਲੱਗਦੇ ਹਨ । ਹਾਲਾਤ ਇਹ ਹਨ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੀਆਂ ਦੀਆਂ ਕਈ ਵਾਰ ਜਾਮ ਵਿਚ ਫਸਣ ਕਾਰਨ ਹਵਾਈ ਉਡਾਣਾਂ ਵੀ ਛੁੱਟ ਜਾਂਦੀਆ ਹਨ, ਜਿਸ ਨਾਲ ਅੰਮ੍ਰਿਤਸਰ ਦੇ ਸੈਰ-ਸਪਾਟਾ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਸੜਕ ਦੇ ਵਿਚਕਾਰ ਪਏ ਬਜਰੀ-ਰੇਤ ਦੇ ਢੇਰ, ਬਿਨ੍ਹਾਂ ਰਿਫਲੈਕਟਰਾਂ ਤੋਂ ਲੱਗੇ ਬੈਰੀਕੇਡ ਅਤੇ ਰਾਤ ਸਮੇਂ ਸਟਰੀਟ ਲਾਈਟਾਂ ਦੀ ਅਣਹੋਂਦ ਕਾਰਨ ਇਹ ਪੂਰਾ ਇਲਾਕਾ ‘ਐਕਸੀਡੈਂਟ ਜ਼ੋਨ’ ਬਣ ਚੁੱਕਾ ਹੈ। ਸਰਦੀਆਂ ਦੀ ਧੁੰਦ ਅਤੇ ਹਨੇਰੇ ਵਿਚ ਇੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਬਾਈਪਾਸ ਦੇ ਆਸੇ-ਪਾਸੇ ਬਣੇ ਸ਼ੋਅਰੂਮਾਂ, ਦੁਕਾਨਾਂ ਅਤੇ ਹੋਟਲਾਂ ਦਾ ਕਾਰੋਬਾਰ ਪਿਛਲੇ ਤਿੰਨ ਸਾਲਾਂ ਤੋਂ ਠੱਪ ਪਿਆ ਹੈ। ਰਸਤੇ ਬੰਦ ਹੋਣ ਅਤੇ ਧੂੜ-ਮਿੱਟੀ ਕਾਰਨ ਗਾਹਕ ਇਸ ਪਾਸੇ ਆਉਣ ਤੋਂ ਕਤਰਾਉਂਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਕਿਰਾਏ, ਬਿਜਲੀ ਦੇ ਬਿੱਲ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੱਢਣੀਆਂ ਔਖੀਆਂ ਹੋ ਗਈਆਂ ਹਨ। ਇਸ ਮਾਰਗ ‘ਤੇ ਕਈ ਵੱਡੇ ਨਿੱਜੀ ਹਸਪਤਾਲ ਅਤੇ ਵਿਦਿਅਕ ਅਦਾਰੇ ਸਥਿਤ ਹਨ । ਟ੍ਰੈਫਿਕ ਜਾਮ ਕਾਰਨ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਅਤੇ ਸਕੂਲੀ ਬੱਸਾਂ ਘੰਟਿਆਂ ਬੱਧੀ ਫਸੀਆਂ ਰਹਿੰਦੀਆਂ ਹਨ, ਜੋ ਅਕਸਰ ਹੀ ਵੱਡੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਅਮਨ ਸ਼ਰਮਾ ਪ੍ਰਧਾਨ ਰਣਜੀਤ ਇਨਕਲੇਵ ਵੈਲਫ਼ੇਅਰ ਐਸੋਸੀਏਸ਼ਨ, ਜਵਾਹਰ ਸਿੰਘ ਪ੍ਰਧਾਨ ਰਣਜੀਤ ਵਿਹਾਰ ਵੈਲਫ਼ੇਅਰ ਸੋਸਾਇਟੀ, ਸੁਖਦੇਵ ਸਿੰਘ ਪੰਨੂ, ਸਰਪੰਚ ਜਗਦੀਪ ਸਿੰਘ ਰੰਧਾਵਾ ਰਣਜੀਤ ਵਿਹਾਰ ਪੰਚਾਇਤ, ਨਿਰਮਲ ਸਿੰਘ ਆਨੰਦ ਪ੍ਰਧਾਨ ਗੁਰੂਦਵਾਰ ਕਮੇਟੀ, ਸੁਖਦੇਵ ਰਾਜ ਕਾਲੀਆ ਆਦਿ ਨੇ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰਾਲੇ ਤੋਂ ਮੰਗ ਕੀਤੀ ਕਿ ਇਸ ਪ੍ਰੋਜੈਕਟ ਨੂੰ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਨਾ ਰੱਖਿਆ ਜਾਵੇ ਕਿਉਂ ਕਿ ਲੋਕਾਂ ਨੂੰ ਹੁਣ ਲਾਰੇ ਨਹੀਂ, ਸਮਾਂਬੱਧ ਹੱਲ ਚਾਹੀਦਾ ਹੈ।ਉਨ੍ਹਾਂ ਮੰਗ ਕੀਤੀ ਕਿ ਫਲਾਈ ਓਵਰ ਦੇ ਮੁਕੰਮਲ ਹੋਣ ਤੱਕ ਦੋਵੇਂ ਪਾਸੇ ਦੀਆਂ ਸਰਵਿਸ ਲੇਨਾਂ ਨੂੰ ਤੁਰੰਤ ਪੱਕਾ ਅਤੇ ਚੌੜਾ ਕੀਤਾ ਜਾਵੇ, ਧੂੜ-ਮਿੱਟੀ ਨੂੰ ਰੋਕਣ ਲਈ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਪਾਣੀ ਦਾ ਛਿੜਕਾਅ ਯਕੀਨੀ ਬਣਾਇਆ ਜਾਵੇ । ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਗੰਭੀਰ ਮਸਲੇ ਵੱਲ ਧਿਆਨ ਨਾ ਦਿੱਤਾ, ਤਾਂ ਲੋਕਾਂ ਦਾ ਇਹ ਗੁੱਸਾ ਵੱਡੇ ਜਨ-ਅੰਦੋਲਨ ਦਾ ਰੂਪ ਧਾਰ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ 27ਵੀਂ ਸਟੇਟ ਸਪੈਸ਼ਲ ਉਲੰਪਿਕਸ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਕੂੜਾ ਚੁੱਕਣ ਵਾਲੀ ਕੰਪਨੀ ਟ੍ਰਿਪਲ ਆਰ. ਨੂੰ ਨਿਗਮ ਨੇ ਕੱਢਿਆ ਚੇਤਾਵਨੀ ਨੋਟਿਸ
Ad Position 24