17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਏ. ਆਈ.-ਸੰਚਾਲਿਤ, ਵੌਇਸ-ਫ਼ਸਟ ਅਕਾਊਂਟਿੰਗ ਸਾਫ਼ਟਵੇਅਰ ‘ਸ਼ਰੁਤੀ.ਲੇਖਾ’ ਦੀ ਸ਼ੁਰੂਆਤ

ਅੰਮ੍ਰਿਤਸਰ, 17 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਯੁਕਤਾ ਏ. ਆਈ.

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਯੁਕਤਾ ਏ. ਆਈ. ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਅੱਜ ਆਪਣੇ ਏ. ਆਈ.-ਸੰਚਾਲਿਤ, ਵੌਇਸ-ਫ਼ਸਟ ਅਕਾਊਂਟਿੰਗ ਸਾਫ਼ਟਵੇਅਰ ‘ਸ਼ਰੁਤੀ.ਲੇਖਾ’ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ’ਚ 50 ਤੋਂ ਵੱਧ ਚਾਰਟਰਡ ਅਕਾਊਂਟੈਂਟ ਅਤੇ ਟੈਕਸ ਐਡਵੋਕੇਟ ਹਾਜ਼ਰ ਹੋਏ। ਸਮਾਗਮ ’ਚ ਸਾਫ਼ਟਵੇਅਰ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਸੀ. ਏ. ਰੋਹਿਤ ਨਾਰੰਗ ਡਾਇਰੈਕਟਰ, ਯੁਕਤਾ ਏ. ਆਈ. ਸੋਲਿਊਸ਼ਨਜ਼ ਨੇ ਇਸ ਸਾਫਟਵੇਅਰ ਦੀ ਖ਼ਾਸੀਅਤ ਦੱਸਦਿਆਂ ਕਿਹਾ ਕਿ ਇਸ ਰਾਹੀਂ ਹਿੰਦੀ, ਹਿੰਗਲਿਸ਼ ਅਤੇ ਅੰਗਰੇਜ਼ੀ ’ਚ ਬੋਲ ਕੇ ਐਂਟਰੀ ਕੀਤੀ ਜਾ ਸਕਦੀ ਹੈ ਅਤੇ ਬੋਲੀ ਗਈ ਐਂਟਰੀ ਸੰਤੁਲਿਤ ਵਾਊਚਰ ਦੇ ਰੂਪ ’ਚ ਪੋਸਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਾਫ਼ਟਵੇਅਰ ’ਚ ਜੀ. ਐੱਸ. ਟੀ. ਇਨਵੌਇਸਿੰਗ ਅਤੇ ਰਿਟਰਨ ਦੀ ਤਿਆਰੀ, ਬੈਂਕ ਸਟੇਟਮੈਂਟ ਤੇ ਸ਼ੇਅਰ ਟਰੇਡਬੁੱਕ ਦੀ ਬਲਕ ਇੰਪੋਰਟ ਅਤੇ ਹੋਰ ਅਕਾਊਂਟਿੰਗ ਸਾਫ਼ਟਵੇਅਰ ਤੋਂ ਪੁਰਾਣੀਆਂ ਬਹੀਆਂ ਲਿਆਉਣ ਦੀ ਸਹੂਲਤ ਵੀ ਹੈ। ਉਨ੍ਹਾਂ ਕਿਹਾ ਕਿ ਸ਼ਰੁਤੀ-ਲੇਖਾ ਦਾ ਉਦੇਸ਼ ਸੀ. ਏ., ਅਕਾਊਂਟੈਂਟ ਅਤੇ ਸਾਰੇ ਯੂਜ਼ਰਾਂ ਦੀ ਕਾਰਜ-ਕੁਸ਼ਲਤਾ ਵਧਾਉਣਾ ਹੈ, ਤਾਂ ਜੋ ਉਹ ਆਪਣਾ ਕੰਮ ਵਧੇਰੇ ਸੌਖ ਤੇ ਤੇਜ਼ੀ ਨਾਲ ਪੂਰਾ ਕਰ ਸਕਣ ਅਤੇ ਆਪਣਾ ਸਮਾਂ ਆਪਣੇ ਕਲਾਇੰਟਾਂ ਅਤੇ ਪ੍ਰੈਕਟਿਸ ਨੂੰ ਵਧਾਉਣ ’ਚ ਲਗਾ ਸਕਣ। ਸਮਾਗਮ ’ਚ ਹਾਜ਼ਰ ਕਈ ਮੈਂਬਰਾਂ ਨੇ ਸਾਫ਼ਟਵੇਅਰ ’ਚ ਡੂੰਘੀ ਦਿਲਚਸਪੀ ਦਿਖਾਈ ਅਤੇ ਇਸ ਨੂੰ ਆਪਣੇ ਦਫ਼ਤਰਾਂ ’ਚ ਇੰਸਟਾਲ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਮੌਕੇ ਸੀ. ਏ. ਲਖਵਿੰਦਰ ਸਿੰਘ ਭਾਟੀਆ, ਸੀ. ਏ. ਸਾਜੀਵ ਸੂਦ, ਸੀ. ਏ. ਕਵਲ ਕੁਮਾਰ, ਸੀ. ਏ. ਸੰਜੇ ਅਰੋੜਾ, ਸੀ. ਏ. ਦਵਿੰਦਰ ਸਿੰਘ, ਸੀ. ਏ. ਸੰਦੀਪ ਚੋਪੜਾ, ਸੀ. ਏ. ਗੌਰਵ ਅਗਰਵਾਲ, ਸੀ. ਏ. ਗੌਰਵ ਅਰੋੜਾ, ਸੀ. ਏ. ਦੀਕਸ਼ਾ ਅਰੋੜਾ, ਸੀ. ਏ. ਪੂਜਾ ਤ੍ਰਿਖਾ, ਸੀ. ਏ. ਸ਼ਸ਼ੀ ਪਾਲ, ਸੀ. ਏ. ਸਾਹਿਲ ਕਪੂਰ, ਸੀ. ਏ. ਰਾਘਵ ਬਾਂਸਲ, ਸੀ. ਏ. ਸੁਮਿਤ ਜੇਤਲੀ, ਸੀ. ਏ. ਰੀਤੂ ਅਰੋੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪੈਲੀਏਟਿਵ ਮੈਡੀਸਨ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਸੰਯੁਕਤ ਰਾਸ਼ਟਰ ਦਿਵਸ ਮਨਾਇਆ
Ad Position 24