17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ‘ਫਰੈਸ਼ਰਜ਼ ਪਾਰਟੀ’ ਕਰਵਾਈ ਸਿਫ਼ਤਜੋਤ ਸਿੰਘ ‘ਮਿਸਟਰ ਫਰੈਸ਼ਰ’ ਅਤੇ ਅਨਾਹਿਤਾ ‘ਮਿਸ ਫਰੈਸ਼ਰ’ ਚੁਣੇ

ਅੰਮ੍ਰਿਤਸਰ , 17 ਨਵੰਬਰ ( ਜਸਵੰਤ ਸਿੰਘ ਜੱਸ )- ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਸੰਬੰਧੀ ਕਰਵਾਈ ‘ ਫਰੈਸ਼ਰਜ਼ ਪਾਰਟੀ ’ ਮੌਕੇ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਪੰਜਾਬ ਦਾ ਰਵਾਇਤੀ ਲੋਕ ਨਾਚ ਗਿੱਧਾ ਤੇ ਭੰਗੜਾ , ਹਿਮਾਚਲ ਪ੍ਰਦੇਸ਼ ਦਾ ਮਨਮੋਹਕ ਨਾਟੀ ਨ੍ਰਿਤ ਤੇ ਮਣੀਪੁਰੀ ਨ੍ਰਿਤ ਪੇਸ਼ ਕੀਤੇ ।

Ad Position 21
No active advertisement
ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਕਰਵਾਈ ਫਰੈਸ਼ਰਜ਼ ਪਾਰਟੀ ਦੌਰਾਨ ਡਾਇਰੈਕਟਰ ਮੰਜ਼ੂ ਬਾਲਾ ਵੱਖ ਵੱਖ ਮੁਕਾਬਲਿਆਂ ਵਿਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ। ਨਾਲ ਹੋਰ ਸਟਾਫ ਮੈਂਬਰ। ਤਸਵੀਰ : ਹਰਜੀਤ ਸਿੰਘ 18-11-2026
ਅੰਮ੍ਰਿਤਸਰ , 17 ਨਵੰਬਰ ( ਜਸਵੰਤ ਸਿੰਘ ਜੱਸ )- ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਸੰਬੰਧੀ ਕਰਵਾਈ ‘ ਫਰੈਸ਼ਰਜ਼ ਪਾਰਟੀ ’ ਮੌਕੇ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਪੰਜਾਬ ਦਾ ਰਵਾਇਤੀ ਲੋਕ ਨਾਚ ਗਿੱਧਾ ਤੇ ਭੰਗੜਾ , ਹਿਮਾਚਲ ਪ੍ਰਦੇਸ਼ ਦਾ ਮਨਮੋਹਕ ਨਾਟੀ ਨ੍ਰਿਤ ਤੇ ਮਣੀਪੁਰੀ ਨ੍ਰਿਤ ਪੇਸ਼ ਕੀਤੇ । ਇਸ ਤੋਂ ਪਹਿਲਾਂ ਸ਼ਮ੍ਹਾ ਰੌਸ਼ਨ ਕਰਕੇ ਨਵੇਂ ਅਕਾਦਮਿਕ ਸੈਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ ਗਈ । ਮੁੱਖ ਮਹਿਮਾਨ ਸ੍ਰੀਮਤੀ ਛੀਨਾ ਨੇ ਵਿਦਿਆਰਥੀਆਂ ਨੂੰ ਮਜ਼ਬੂਤ ਚਰਿੱਤਰ , ਨੈਤਿਕ ਕਦਰਾਂ ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਕਾਲਜ ਡਾਇਰੈਕਟਰ ਡਾ : ਮੰਜ਼ੂ ਬਾਲਾ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ । ਇਸ ਮੌਕੇ ਟੈਲੈਂਟ ਅਤੇ ਪ੍ਰਸ਼ਨ ਉੱਤਰ ਰਾਊਂਡਾਂ ਰਾਹੀਂ ਨਵੇਂ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ , ਗਿਆਨ ਅਤੇ ਮੰਚ ’ ਤੇ ਪੇਸ਼ਕਾਰੀ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਮਿਲਿਆ । ਇਸ ਦੌਰਾਨ ਸਮਰ ਬੇਦੀ , ਨਵਦੀਪ ਕੌਰ ਤੇ ਜੋਬਨਜੀਤ ਸਿੰਘ ਨੇ ਪੇਸ਼ਕਾਰੀਆਂ ਅਤੇ ਮੁਕਾਬਲਿਆਂ ਦਾ ਮੁਲਾਂਕਣ ਕਰਨ ਲਈ ਨਿਰਣਾਇਕਾਂ ਦੀ ਜ਼ਿੰਮੇਵਾਰੀ ਨਿਭਾਈ । ਇਸ ਦੌਰਾਨ ਸਿਫ਼ਤਜੋਤ ਸਿੰਘ ਅਤੇ ਅਨਾਹਿਤਾ ਨੂੰ ਕ੍ਰਮਵਾਰ ‘ ਮਿਸਟਰ ਫਰੈਸ਼ਰ ’ ਅਤੇ ‘ ਮਿਸ ਫਰੈਸ਼ਰ ’ ਚੁਣਿਆ ਗਿਆ । ਧਾਰਿਆ ਮੋਹਨ ਅਤੇ ਰਿਸ਼ਿਤਾ ਨੂੰ ‘ ਮਿਸਟਰ ਹੈਂਡਸਮ ’ ਅਤੇ ‘ ਮਿਸ ਚਾਰਮਿੰਗ ’ ਦੇ ਖ਼ਿਤਾਬ , ਸਾਕਿਬ ਇਕਬਾਲ ਰੇਸ਼ੀ ਅਤੇ ਹਰਜੋਤ ਕੌਰ ਨੂੰ ‘ ਮਿਸਟਰ ਬੈਸਟ ਡਰੈੱਸਡ ’ ਅਤੇ ’ ਮਿਸ ਬੈਸਟ ਡਰੈੱਸਡ ’, ਜਤਿਨ ਸਿੰਘ ਅਤੇ ਕੋਨਸਮ ਸਨੇਹਾ ਨੂੰ ਕ੍ਰਮਵਾਰ ‘ ਮਿਸਟਰ ਟੈਲੈਂਟਡ ’ ਤੇ ‘ ਮਿਸ ਟੈਲੈਂਟਡ ’ ਅਤੇ ਵੰਸ਼ ਕਟੀਆ ਤੇ ਰਿਤਿਕਾ ਨੂੰ ‘ ਮਿਸਟਰ ਜੋਵੀਅਲ ’ ਅਤੇ ‘ ਮਿਸ ਸਮਾਈਲ ’ ਦੇ ਖ਼ਿਤਾਬਾਂ ਨਾਲ ਸਨਮਾਨਿਆ ਗਿਆ । ਇਸ ਤੋਂ ਇਲਾਵਾ ਅਮਿਤੇਸ਼ਵਰ ਸਿੰਘ ਅਤੇ ਸਾਨੀਆ ਨੂੰ ‘ ਮਿਸਟਰ ਬੈਸਟ ਪ੍ਰਫਾਰਮਰ ਅਤੇ ਮਿਸ ਬੈਸਟ ਪ੍ਰਫਾਰਮਰ ’ ਚੁਣਿਆ ਗਿਆ , ਜਦਕਿ ਪ੍ਰਿੰਸ ਨੂੰ ‘ ਮਿਸਟਰ ਕਰਿਸ਼ਮਾ ਕਿੰਗ ’ ਅਤੇ ਦਿਵਿਆ ਨੂੰ ‘ ਮਿਸ ਸਪਾਰਕਲ ਸਟਾਰ ’ ਦਾ ਖ਼ਿਤਾਬ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਦਾ ਕਲਾ ਦੇ ਮੰਚ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਈ ਸਾਲਾਂ ਤੋਂ ਸ਼ੁਰੂ ਹੋਏ ਵੱਲ੍ਹਾ ਫਲਾਈਓਵਰ ਦੇ ਕੰਮ ਨੂੰ ਜਲਦ ਪੂਰਾ ਕਰਵਾਉਣ ਲਈ ਡਾ. ਰਾਜੂ ਨੇ ਕੇਂਦਰੀ ਮੰਤਰੀ ਗਡਕਰੀ ਨਾ...
Ad Position 24