ਅੰਮਿ੍ਤਸਰ, 4 ਅ੍ਰਪੈਲ (ਰੇਸ਼ਮ ਸਿੰਘ)-ਅੱਜ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਜਦੋਂ ਕਿ ਸਵੇਰੇ ਚੜ੍ਹੀ ਧੁੱਪ ਤੋਂ ਬਾਅਦ ਦੁਪਹਿਰ ਵੇਲੇ ਕਈ ਖੇਤਰਾਂ 'ਚ ਭਾਰੀ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ | ਇਸ ਨਾਲ ਕਈ ਥਾਵਾਂ 'ਤੇ ਬਰਫ ਦੀ ਚਿੱਟੀ ਚਾਦਰ ਵੀ ਵਿੱਛੀ ਦਿਖਾਈ ਦਿੱਤੀ | ਜਿਥੇ ਹੁਣ ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਹਨ ਤੇ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਉਥੇ ਬੇਮੌਸਮੀਂ ਮੀਂਹ ਤੇ ਗੜ੍ਹੇਮਾਰੀ ਫਸਲਾਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ | ਇਥੇ ਦੁਪਹਿਰ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਹਲਕਾ ਮੀਂਹ ਪਿਆ, ਬੁੰੂਦਾ-ਬਾਂਦੀ ਨਾਲ ਮੌਸਮ ਸੁਹਾਵਣਾ ਹੋ ਗਿਆ ਪਰ ਇਸ ਦੇ ਨਾਲ ਹੀ ਬਾਕੀ ਖੇਤਰਾਂ ਜਿਵੇਂ ਛੇਹਰਟਾ, ਰਾਜਾਸਾਂਸੀ ਤੇ ਹੋਰ ਖੇਤਰਾਂ 'ਚ ਭਾਰੀ ਮੀਂਹ ਪਿਆ ਗੜ੍ਹੇ ਪੈਣੇ ਸ਼ੁਰੂ ਹੋ ਗਏ | ਮੀਂਹ ਨਾਲ ਸੜਕਾਂ 'ਤੇ ਪਾਣੀ ਭਰ ਗਿਆ ਤੇ ਦੋਪਹੀਆ ਵਾਹਨ ਚਾਲਕਾਂ ਦੀ ਆਵਾਜਾਈ ਸੜਕਾਂ 'ਤੇ ਰੁਕ ਗਈ | ਇਸ ਦੇ ਨਾਲ ਹੀ ਮੀਂਹ ਕਾਰਨ ਸ਼ਹਿਰ 'ਚ ਜਾਮ ਲੱਗ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ |
ਮੌਸਮ ਨੇ ਬਦਲੇ ਤੇਵਰ-ਅੰਮਿ੍ਤਸਰ ਦੇ ਕਈ ਖੇਤਰਾਂ 'ਚ ਭਾਰੀ ਮੀਂਹ ਤੇ ਗੜ੍ਹੇਮਾਰੀ <br/>
ਅਜੀਤ ਡੈਸਕ
05-04-2026