ਸਰੂਪ ਰਾਣੀ ਸਰਕਾਰੀ ਕਾਲਜ (ਇ.) ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 5 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ.) ਦੇ ਪੀ.
ਅੰਮ੍ਰਿਤਸਰ, 5 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ.) ਦੇ ਪੀ. ਜੀ. ਵਿਭਾਗ ਆਫ਼ ਕਾਮਰਸ ਐਂਡ ਮੈਨੇਜਮੈਂਟ ਦੀਆਂ ਵਿਦਿਆਰਥਣਾਂ ਨੇ 2025-26 ਯੂਨੀਵਰਸਿਟੀ ਪ੍ਰੀਖਿਆਵਾਂ ’ਚ ਕਈ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਬੀ. ਬੀ. ਏ. ਸਮੈਸਟਰ-5 ਦੀ ਵਿਦਿਆਰਥਣ ਨੀਹਾਰਿਕਾ (ਕੰਵਲਜੀਤ ਸਿੰਘ ਦੀ ਧੀ) ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਕਾਮ ਸਮੈਸਟਰ-4 ਦੀਆਂ ਵਿਦਿਆਰਥਣਾਂ ਨੇ ਵੀ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕੀਤਾ, ਜਿਸ ’ਚ ਗੁਰਲੀਨ ਕੌਰ ਨੇ ਦਸਵਾਂ ਸਥਾਨ, ਪਰੀਨਾ ਸ਼ਰਮਾ ਨੇ 24ਵਾਂ ਸਥਾਨ ਅਤੇ ਮੁਸਕਾਨ ਨੇ 29ਵਾਂ ਸਥਾਨ ਪ੍ਰਾਪਤ ਕੀਤਾ। ਬੀ.ਕਾਮ ਸਮੈਸਟਰ-2 ਦੀਆਂ ਵਿਦਿਆਰਥਣਾਂ ਨੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਹੋਰ ਵਧਾਇਆ। ਉਨ੍ਹਾਂ ਵਿਚੋਂ ਚਾਹਤ, ਹੰਸਿਕਾ, ਅੰਜਲੀ ਰਾਜਪੂਤ, ਪਲਕ, ਗੁਰਲੀਨ ਕੌਰ ਅਤੇ ਅਨਮੋਲਪ੍ਰੀਤ ਨੇ ਕ੍ਰਮਵਾਰ ਚੌਥਾ, ਛੇਵਾਂ, 34ਵਾਂ, 42ਵਾਂ, 48ਵਾਂ ਅਤੇ 54ਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਕਿਰਨਜੀਤ ਬੱਲ, ਕਾਲਜ ਕੌਂਸਲ, ਅਤੇ ਫੈਕਲਟੀ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ।