10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

173 ਵਰ੍ਹੇ ਪੁਰਾਣੀਆਂ ਕਿਲ੍ਹਾ ਰੋਡ ਦੀਆਂ ਬੁਰਜੀਆਂ ਦੀ ‘ਨਿੱਜੀ ਪ੍ਰਚਾਰ’ ਲਈ ਕੀਤੀ ਜਾ ਰਹੀ ਵਰਤੋਂ

ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ ’ਤੇ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ ’ਤੇ ਨਾਨਕਸ਼ਾਹੀ ਇੱਟਾਂ ਨਾਲ ਸੰਨ 1853 ’ਚ ਉਸਾਰੀਆਂ ਗਈਆਂ ਲਗਭਗ 16 ਫੁੱਟ ਉੱਚੀਆਂ ਬੁਰਜੀਆਂ ਦੀ ਸੁਰੱਖਿਆ ਲਈ ਸਥਾਪਿਤ ਕੀਤੇ ਇੱਟਾਂ ਦੇ ਬਣੇ ਥੜ੍ਹੇ ਢਹਿ ਰਹੇ ਸਨ ਅਤੇ ਇਨ੍ਹਾਂ ਬੁਰਜੀਆਂ ’ਤੇ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਪੋਸਟਰਾਂ ਸਮੇਤ ਹੋਰ ਇਸ਼ਤਿਹਾਰ ਚਿਪਕਾ ਕੇ ਇਨ੍ਹਾਂ ਦੀ ਇਤਿਹਾਸਕ ਦਿੱਖ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਕਿਲ੍ਹਾ ਗੋਬਿੰਦਗੜ੍ਹ ਨੂੰ ਜਾਂਦੀ ਸੜਕ ਦੀ ਨਿਸ਼ਾਨਦੇਹੀ ਲਈ ਸਥਾਪਿਤ ਇਨ੍ਹਾਂ ਬੁਰਜੀਆਂ ਦੇ ਅਸਲ ਇਤਿਹਾਸ ਤੋਂ ਬੇਖਬਰ ਨਗਰ ਨਿਗਮ ਪ੍ਰਸ਼ਾਸਨ ਇਨ੍ਹਾਂ ਬੁਰਜੀਆਂ ਨੂੰ ਲਿਖਤੀ ਰੂਪ ’ਚ ਕੋਸ ਮਿਨਾਰ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।

Ad Position 21
No active advertisement
ਕਿਲ੍ਹਾ ਗੋਬਿੰਦਗੜ੍ਹ ਰੋਡ ਦੀਆਂ ਇਤਿਹਾਸਕ ਬੁਰਜੀਆਂ ਦੀ ਹਾਲਤ ਬਿਆਨ ਕਰਦੀਆਂ ਤਸਵੀਰਾਂ। ਤਸਵੀਰਾਂ : ਹਰਜੀਤ ਸਿੰਘ 11-11-2026
ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ ’ਤੇ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ ’ਤੇ ਨਾਨਕਸ਼ਾਹੀ ਇੱਟਾਂ ਨਾਲ ਸੰਨ 1853 ’ਚ ਉਸਾਰੀਆਂ ਗਈਆਂ ਲਗਭਗ 16 ਫੁੱਟ ਉੱਚੀਆਂ ਬੁਰਜੀਆਂ ਦੀ ਸੁਰੱਖਿਆ ਲਈ ਸਥਾਪਿਤ ਕੀਤੇ ਇੱਟਾਂ ਦੇ ਬਣੇ ਥੜ੍ਹੇ ਢਹਿ ਰਹੇ ਸਨ ਅਤੇ ਇਨ੍ਹਾਂ ਬੁਰਜੀਆਂ ’ਤੇ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਪੋਸਟਰਾਂ ਸਮੇਤ ਹੋਰ ਇਸ਼ਤਿਹਾਰ ਚਿਪਕਾ ਕੇ ਇਨ੍ਹਾਂ ਦੀ ਇਤਿਹਾਸਕ ਦਿੱਖ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਕਿਲ੍ਹਾ ਗੋਬਿੰਦਗੜ੍ਹ ਨੂੰ ਜਾਂਦੀ ਸੜਕ ਦੀ ਨਿਸ਼ਾਨਦੇਹੀ ਲਈ ਸਥਾਪਿਤ ਇਨ੍ਹਾਂ ਬੁਰਜੀਆਂ ਦੇ ਅਸਲ ਇਤਿਹਾਸ ਤੋਂ ਬੇਖਬਰ ਨਗਰ ਨਿਗਮ ਪ੍ਰਸ਼ਾਸਨ ਇਨ੍ਹਾਂ ਬੁਰਜੀਆਂ ਨੂੰ ਲਿਖਤੀ ਰੂਪ ’ਚ ਕੋਸ ਮਿਨਾਰ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਤਰਫ਼ੋਂ ਇਨ੍ਹਾਂ ਬੁਰਜੀਆਂ ਹੇਠਾਂ ਲਗਾਈ ਗਈ ਸਿਲ ’ਤੇ ਅੰਗਰੇਜ਼ੀ ’ਚ ਲਿਖਿਆ ਗਿਆ ਹੈ ਕਿ ਕੋਸ ਮਿਨਾਰ ਸ਼ੇਰ ਸ਼ਾਹ ਸੂਰੀ ਵਲੋਂ ਗ੍ਰੈਂਡ ਟਰੰਕ ਰੋਡ (ਜੀ. ਟੀ. ਰੋਡ) ਰਾਹੀਂ ਆਪਣੀ ਯਾਤਰਾ ਦੌਰਾਨ ਬਣਵਾਏ ਗਏ ਸਨ, ਅੰਮ੍ਰਿਤਸਰ ਦੇ ਇਹ ਕੋਸ ਮਿਨਾਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਬਣਾਏ ਗਏ। ਅਸਲ ’ਚ ਅੰਮ੍ਰਿਤਸਰ ਛਾਉਣੀ (ਕੈਂਟ) ਤੋਂ ਜੋ ਸੜਕ ਮੌਜੂਦਾ ਸਮੇਂ ਜੀ. ਟੀ. ਰੋਡ ਨੂੰ ਜਾਂਦੀ ਹੈ, ਪਹਿਲਾਂ ਉਹ ਸੜਕ ਸਿੱਧੀ ਕਿਲ੍ਹਾ ਗੋਬਿੰਦਗੜ੍ਹ ਵੱਲ ਨੂੰ ਜਾਂਦੀ ਸੀ। ਅੰਗਰੇਜ਼ੀ ਸ਼ਾਸਨ ਸਮੇਂ ਇਸ ਸੜਕ ਦੇ ਦੋਵੇਂ ਪਾਸੇ ਸੰਘਣਾ ਜੰਗਲ ਅਤੇ ਪਾਣੀ ਦੀਆਂ ਢਾਬਾਂ ਹੋਣ ਕਰਕੇ ਕਿਲ੍ਹਾ ਰੋਡ ਦੀ ਨਿਸ਼ਾਨਦੇਹੀ ਅਤੇ ਕਿਲ੍ਹੇ ਨੂੰ ਛਾਉਣੀ ਨਾਲ ਮਿਲਾਉਣ ਲਈ ਇਕ ਨਵਾਂ ਰਸਤਾ ਬਣਾ ਕੇ ਇਕੋ ਤਰ੍ਹਾਂ ਦੀ ਨੁਹਾਰ ਵਾਲੀਆਂ 8 ਬੁਰਜੀਆਂ ਇਸ ਸੜਕ ’ਤੇ ਉਸਾਰੀਆਂ ਗਈਆਂ, ਜਿਨ੍ਹਾਂ ’ਚੋਂ ਹੁਣ ਸਿਰਫ਼ ਉਕਤ ਦੋ ਬੁਰਜੀਆਂ ਹੀ ਬਾਕੀ ਬਚੀਆਂ ਰਹਿ ਗਈਆਂ ਹਨ। ਸੰਨ 1853 ਵਿਚ ਐੱਫ. ਡੀ. ਮਿਕਲਿਓਡ ਦੇ ਪੰਜਾਬ ਦੇ ਵਿੱਤ ਕਮਿਸ਼ਨਰ ਬਣਨ ’ਤੇ ਉਕਤ ਸੜਕ ਦਾ ਨਾਂਅ ਕਿਲ੍ਹਾ ਰੋਡ ਤੋਂ ਬਦਲ ਕੇ ਮਿਕਲਿਓਡ ਰੋਡ ਰੱਖ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਨਸ਼ੀਲੇ ਕੈਪਸੂਲਾਂ ਸਮੇਤ 3 ਨੌਜਵਾਨ ਕੀਤੇ ਕਾਬੂ ਅਗਲੀ ਖ਼ਬਰ ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵਾਂ ਸਾਲਾਨਾ ਅੰਤਰਰਾਸ਼ਟਰੀ ਖੇਡ ਮੇਲਾ 13 ਤੇ 14 ਨੂੰ
Ad Position 24