ਜ਼ਿਲ੍ਹਾ ਪ੍ਰਸ਼ਾਸਨ ਦੇ ਪੰਘੂੜੇ ’ਚ ਲੰਮੇ ਸਮੇਂ ਬਾਅਦ ਇਕ ਹੋਰ ਨਵਜੰਮੀ ਬੱਚੀ ਆਈ
ਅੰਮ੍ਰਿਤਸਰ, 10 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਲਗਾਏ ਗਏ ਪੰਗੂੜੇ ਵਿਚ ਇੱਕ ਵਾਰ ਫਿਰ ਨਵਜਾਤ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਬੀਤੀ 5 ਨਵੰਬਰ ਨੂੰ ਪੰਗੂੜੇ ਵਿਚ ਇਕ ਨਵਜਾਤ ਬੱਚੀ ਆਈ ਹੈ, ਜਿਸ ਨਾਲ ਭੰਗੂੜੇ ਰਾਹੀਂ ਹੁਣ ਤੱਕ ਆਏ ਬੱਚਿਆਂ ਦੀ ਗਿਣਤੀ 198 ਹੋ ਗਈ ਹੈ।
ਅੰਮ੍ਰਿਤਸਰ, 10 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਲਗਾਏ ਗਏ ਪੰਗੂੜੇ ਵਿਚ ਇੱਕ ਵਾਰ ਫਿਰ ਨਵਜਾਤ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਬੀਤੀ 5 ਨਵੰਬਰ ਨੂੰ ਪੰਗੂੜੇ ਵਿਚ ਇਕ ਨਵਜਾਤ ਬੱਚੀ ਆਈ ਹੈ, ਜਿਸ ਨਾਲ ਭੰਗੂੜੇ ਰਾਹੀਂ ਹੁਣ ਤੱਕ ਆਏ ਬੱਚਿਆਂ ਦੀ ਗਿਣਤੀ 198 ਹੋ ਗਈ ਹੈ। ਬੱਚੀ ਦੀ ਸੁਰੱਖਿਆ ਅਤੇ ਸਿਹਤ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਪਰਵਤੀ ਦੇਵੀ ਹਸਪਤਾਲ ਵਿਖੇ ਉਸ ਦਾ ਇਲਾਜ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਕਰਵਾਈ ਗਈ। ਡਾਕਟਰੀ ਜਾਂਚ ਉਪਰੰਤ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ। ਚਾਈਲਡ ਪ੍ਰੋਟੈਕਸ਼ਨ ਕਮੇਟੀ ਵੱਲੋਂ ਬੱਚੀ ਦਾ ਨਾਮ ਸੀਤਾ ਰੱਖਿਆ ਗਿਆ ਹੈ। ਬੱਚੀ ਨੂੰ ਬਿਹਤਰ ਦੇਖਭਾਲ, ਸੁਰੱਖਿਆ ਅਤੇ ਉੱਜਵਲ ਭਵਿੱਖ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਵਿਖੇ ਭੇਜਿਆ ਗਿਆ ਹੈ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ਔਰਤ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਅਤੇ ਸ਼੍ਰੀਮਤੀ ਪਲਵੀ ਮਿਸ਼ਰਾ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀਨੀਅਰ ਉਪ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਵੱਲੋਂ ਬੱਚੀ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।