10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਹੈ 124 ਸਾਲ ਪੁਰਾਤਨ ਸਿਰਮੌਰ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ

ਅੰਮ੍ਰਿਤਸਰ, 10 ਨਵੰਬਰ (ਜਸਵੰਤ ਸਿੰਘ ਜੱਸ)-ਆਪਣੇ ਮੋਢੀਆਂ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਹੋਇਆਂ 124 ਸਾਲਾਂ ਤੋਂ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਖੇਤਰ ਦੀ ਪੁਰਾਤਨ ਤੇ ਸਿਰਮੌਰ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਜੋਕੇ ਸਮਿਆਂ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਸਿੱਖੀ ਤੇ ਸਿੱਖਿਆ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹ ਰਹੀ ਹੈ।

Ad Position 21
No active advertisement
ਚੀਫ਼ ਖ਼ਾਲਸਾ ਦੀਵਾਨ ਦੀ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਮੁੱਖ ਦਫ਼ਤਰ ਦੀ ਇਮਾਰਤ ਦੀ ਬਾਹਰੀ ਤਸਵੀਰ। (ਹਾਸ਼ੀਏ ਵਿਚ) ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਦੀ ਤਸਵੀਰ। ਅਜੀਤ ਤਸਵੀਰਾਂ 11-11-2026
ਅੰਮ੍ਰਿਤਸਰ, 10 ਨਵੰਬਰ (ਜਸਵੰਤ ਸਿੰਘ ਜੱਸ)-ਆਪਣੇ ਮੋਢੀਆਂ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਹੋਇਆਂ 124 ਸਾਲਾਂ ਤੋਂ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਖੇਤਰ ਦੀ ਪੁਰਾਤਨ ਤੇ ਸਿਰਮੌਰ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਜੋਕੇ ਸਮਿਆਂ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਸਿੱਖੀ ਤੇ ਸਿੱਖਿਆ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਇਸ ਮੌਕੇ ਦੀਵਾਨ ਅਧੀਨ 48 ਆਧੁਨਿਕ ਸਕੂਲ, ਦੋ ਮੈਨੇਜਮੈਂਟ ਕਾਲਜ, ਨਰਸਿੰਗ ਕਾਲਜ, ਸੈਂਟਰਲ ਖ਼ਾਲਸਾ ਯਤੀਮਖਾਨਾ, ਬਿਰਧ ਘਰ, ਹਸਪਤਾਲ ਅਤੇ ਚੈਰੀਟੇਬਲ ਸਕੂਲਾਂ ਸਮੇਤ ਕਈ ਲੋਕ ਭਲਾਈ ਅਦਾਰੇ ਸਫ਼ਲਤਾਪੂਰਵਕ ਕਾਰਜਸ਼ੀਲ ਹਨ। ਦੀਵਾਨ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਦਾ ਟੀਚਰ ਟਰੇਨਿੰਗ, ਏ.ਆਈ ਆਧਾਰਿਤ ਸਿਖਲਾਈ ਅਤੇ ਆਧੁਨਿਕ ਤਕਨੀਕਾਂ ਰਾਹੀਂ ਗਿਆਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਪੋਕਨ ਇੰਗਲਿਸ਼, ਕੰਪਿਊਟਰ ਕੋਡਿੰਗ, ਸ਼ਿਸ਼ਟਾਚਾਰ ਅਤੇ ਸ਼ਖ਼ਸੀਅਤ ਵਿਕਾਸ ਦੀ ਸਿਖਲਾਈ ਦੇਣ ਦੇ ਨਾਲ ਨੈਤਿਕ ਕਦਰਾਂ-ਕੀਮਤਾਂ ਅਤੇ ਸਿੱਖ ਧਰਮ ਅਤੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ। ਦੀਵਾਨ ਦੀ ਅਗਵਾਈ ਵਾਲੇ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਹਰ ਸਾਲ ਸੀ.ਬੀ.ਐਸ.ਈ/ਪੀ.ਐਸ.ਈ.ਬੀ/ਆਈ.ਸੀ.ਐਸ.ਈ ਨਤੀਜਿਆਂ ਵਿਚ ਸ਼ਾਨਦਾਰ ਮੱਲਾਂ ਮਾਰਦਿਆਂ ਸੰਸਥਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਪ੍ਰਾਪਤ ਵੇਰਵੇ ਅਨੁਸਾਰ ਇਸ ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ.ਰੋਡ ਅੰਮ੍ਰਿਤਸਰ ਦੀ ਵਿਦਿਆਰਥਣ ਜਪਜੀਤ ਕੌਰ (ਬਾਰ੍ਹਵੀਂ ਜਮਾਤ, ਮੈਡੀਕਲ) ਨੇ ਸੀ.ਬੀ.ਐਸ.ਈ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਸਟੇਟ ਟਾਪਰ ਬਨਣ ਦਾ ਮਾਣ ਹਾਸਲ ਕੀਤਾ ਹੈ। ਇਸੇ ਸਾਲ ਦੌਰਾਨ ਹੀ ਦੀਵਾਨ ਵਲੋਂ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਤਜ਼ਰਬੇਕਾਰ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ 19 ਪਾਠ ਪੁਸਤਕਾਂ ਦੀ ਸਫ਼ਲ ਪ੍ਰਕਾਸ਼ਨਾਂ ਦੀ ਪਹਿਲ ਕਦਮੀ ਕੀਤੀ ਗਈ ਹੈ ਤੇ ਅੱਠਵੀਂ ਦੀਆਂ ਸੀ.ਕੇ.ਡੀ ਬੋਰਡ ਪ੍ਰੀਖਿਆਵਾਂ ਦੀ ਸਫਲਤਾ ਉਪਰੰਤ ਪੰਜਵੀਂ ਜਮਾਤ ਦੀਆਂ ਸੀ.ਕੇ.ਡੀ ਬੋਰਡ ਪ੍ਰੀਖਿਆਵਾਂ ਸ਼ੁਰੂ ਕਰਨ ਦਾ ਵੀ ਅਹਿਮ ਕਦਮ ਚੁੱਕਿਆ ਗਿਆ ਹੈ। ਦੀਵਾਨ ਵਲੋਂ ਹਰ ਦੋ ਵਰ੍ਹੇ ਬਾਅਦ ਕਰਵਾਈ ਜਾਂਦੀ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਰਾਹੀਂ ਆਧੁਨਿਕ ਤਕਨੀਕੀ ਸਿੱਖਿਆ ਅਤੇ ਪੰਥਕ ਮਸਲਿਆਂ ਸੰਬੰਧੀ ਵਿਦਵਾਨਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਆਨ: ਸਕੱਤਰ ਸ.ਰਮਣੀਕ ਸਿੰਘ ਫ੍ਰੀਡਮ ਅਨੁਸਾਰ ਇਸ ਵਰ੍ਹੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 69ਵੀਂ ਤਿੰਨ ਦਿਨਾਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ 19, 20, 21 ਨਵੰਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਟਾਲਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਵਿਸ਼ਾਲ ਨਗਰ-ਕੀਰਤਨ, ਅਲੌਕਿਕ ਕੀਰਤਨ ਦਰਬਾਰ, ਧਾਰਮਿਕ ਲਾਈਟ ਐਂਡ ਸਾਊਂਡ ਸ਼ੋਅ, ਪ੍ਰਦਰਸ਼ਨੀਆਂ, ਵੱਖ ਵੱਖ ਵਿਸ਼ਿਆਂ ’ਤੇ ਸੈਮੀਨਾਰ ਅਤੇ ਵੱਡੇ ਪੱਧਰ ’ਤੇ ਕਰਵਾਇਆ ਜਾਣ ਵਾਲਾ ਸਨਮਾਨ ਸਮਾਰੋਹ ਖਿੱਚ ਦਾ ਮੁੱਖ ਕੇਂਦਰ ਰਹਿਣਗੇ। ਬੀਤੇ ਦਿਨੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅਜਨਾਲਾ ਦੀ (ਅੰਡਰ-17) ਫੁੱਟਬਾਲ ਟੀਮ ਨੇ ਸੀ.ਬੀ.ਐਸ.ਈ ਨੈਸ਼ਨਲ ਚੈਂਪੀਅਨਸ਼ਿਪ-2026 ਦੇ ਫਾਈਨਲ ਮੈਚ ਵਿਚ ਦਿੱਲੀ ਦੀ ਟੀਮ ਨੂੰ 3-0 ਨਾਲ ਹਰਾ ਕੇ ਨੈਸ਼ਨਲ ਚੈਂਪੀਅਨ ਬਨਣ ਦਾ ਮਾਣ ਹਾਸਲ ਕੀਤਾ ਹੈ, ਜੋ ਕਿ ਪੰਜਾਬ ਦੇ ਕਿਸੇ ਸਕੂਲ ਵੱਲੋਂ 32 ਸਾਲ ਬਾਅਦ ਜਿੱਤਿਆ ਹੋਇਆ ਸਨਮਾਨਯੋਗ ਖਿਤਾਬ ਹੈ। ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਨੂੰ ਪ੍ਰਚੰਡ ਕਰਨ ਲਈ ਸਮੇਂ ਸਮੇਂ ਗੁਰਪੁਰਬ, ਸ਼ਹੀਦੀ ਦਿਹਾੜੇ, ਕੀਰਤਨ ਦਰਬਾਰ, ਨਗਰ-ਕੀਰਤਨ, ਅੰਮ੍ਰਿਤ ਸੰਚਾਰ ਅਤੇ ਅੰਤਰ-ਸੀ.ਕੇ.ਡੀ ਕੀਰਤਨ ਮੁਕਾਬਲੇ ਵੱਡੇ ਪੱਧਰ ਤੇ ਕਰਵਾਏ ਜਾਂਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਨਿਊ ਲਾਈਫ ਹਸਪਤਾਲ ਨੇ ਨਿਊ ਮਹਾਜਨ ਹਸਪਤਾਲ ਦਾ ਸੰਚਾਲਨ ਸੰਭਾਲਿਆ ਅਗਲੀ ਖ਼ਬਰ ਬੂਥਾਂ ਦੇ ਪੁਨਰ ਗਠਨ ’ਤੇ ਚਰਚਾ ਕਰਨ ਲਈ ਭਾਜਪਾ ਵਲੋਂ ਬੈਠਕ
Ad Position 24