ਰਈਆ, 7 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਰਜਿ: ਚੰਡੀਗੜ੍ਹ ਪੰਜਾਬ ਦੇ ਮੁਖੀ ਚੇਅਰਮੈਨ ਜਸਵੰਤ ਸਿੰਘ ਕਾਰ ਸੇਵਾ ਵਾਲੇ, ਮਾਤਾ ਸੁਖਵੰਤ ਕੌਰ, ਜਨਰਲ ਸਕੱਤਰ ਬੇਅੰਤ ਸਿੰਘ ਭਾਂਬੜੀ, ਨੰਬਰਦਾਰ ਮੋਹਣ ਸਿੰਘ ਦੇ ਅੰਮਿ੍ਤਸਰ ਤੋਂ ਵਾਪਸ ਆਉਦੇ ਸਮੇਂ ਰਈਆ ਪਹੁੰਚਣ 'ਤੇ ਉਨ੍ਹਾਂ ਨਾਲ 14 ਅਪ੍ਰੈਲ ਨੂੰ ਖਾਲਸਾ ਦਿਵਸ ਅਤੇ ਬਾਬਾ ਸਾਹਿਬ ਡਾ. ਭੀਮ ਰਾਊ ਅੰਬੇਡਕਰ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਵਿਚਾਰ ਚਰਚਾ ਕੀਤੀ | ਇਸ ਮੌਕੇ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਤਰਸੇਮ ਸਿੰਘ ਮੱਟੂ, ਐਡਵੋਕੇਟ ਲੱਖਾ ਸਿੰਘ ਅਜਾਦ, ਮੀਤ ਪ੍ਰਧਾਨ ਸੁਰਜੀਤ ਸਿੰਘ ਬਿਆਸ, ਮੀਤ ਪ੍ਰਧਾਨ ਦਲਬੀਰ ਸਿੰਘ, ਯੂਥ ਵਿੰਗ ਆਗੂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬਾਬਾ ਸਾਵਣ ਸਿੰਘ ਨਗਰ, ਮਨਜੋਤ ਸਿੰਘ ਮੱਤੇਵਾਲ, ਜਥੇ. ਮੇਵਾ ਸਿੰਘ, ਬਾਬਾ ਪ੍ਰੇਮ ਸਿੰਘ ਵਲੋਂ ਆਦਿ ਹਾਜ਼ਰ ਸਨ | ਚੇਅਰਮੈਨ ਵਲੋਂ ਦੋਵੇਂ ਪਵਿਤਰ ਦਿਹਾੜੇ ਚੜਦੀ ਕਲਾ ਨਾਲ ਮਨਾਉਣ 'ਤੇ ਖੁਸ਼ੀ ਜਾਹਰ ਕਰਦੇ ਹੋਏ ਬਾਬਾ ਸਾਹਿਬ ਦੀ ਜੀਵਨੀ ਬਾਰੇ ਲਿਖੀਆਂ ਕਿਤਾਬਾਂ ਭੇਜਣ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਯੂਨਿਟ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਚੇਅਰਮੈਨ ਸਹਿਬ ਅਤੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ |