19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖ਼ਾਲਸਾ 'ਵਰਸਿਟੀ ਦਾ ਨਵਾਂ ਆਨਲਾਈਨ 'ਦਾਖ਼ਲਾ ਪੋਰਟਲ' ਪ੍ਰੋ. ਛੀਨਾ ਵਲੋਂ ਜਾਰੀ <br/>

Ad Position 21
No active advertisement
ਅਜੀਤ ਡੈਸਕ 09-04-2026
ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)-ਵਿਦਿਆਰਥੀਆਂ ਦੀ ਸਹੂਲਤ ਲਈ ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ਆਨਲਾਈਨ 'ਐਡਮਿਸ਼ਨ ਪੋਰਟਲ' 'ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਇਹ ਪੋਰਟਲ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਪਾਰਦਰਸ਼ੀ ਬਣਾਉਂਦਾ ਹੈ | ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਘਰ ਬੈਠੇ ਹੀ ਆਸਾਨੀ ਨਾਲ 200 ਤੋਂ ਵਧੇਰੇ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕੋਰਸਾਂ ਲਈ ਅਰਜ਼ੀਆਂ ਦਾਖਲ, ਦਸਤਾਵੇਜ਼ ਅਪਲੋਡ ਤੇੇ ਫੀਸ ਜਮ੍ਹਾਂ ਕਰਵਾ ਸਕਣਗੇ | ਸ: ਛੀਨਾ ਨੇ ਉੱਪ ਕੁਲਪਤੀ ਡਾ. ਮਹਿਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਸਟਾਫ਼ ਦੀ ਮੌਜ਼ੂਦਗੀ 'ਚ ਵਿਦਿਆਰਥੀਆਂ ਦੀ ਸਹੂਲਤ ਅਤੇ ਦਾਖਲਾ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਲਈ ਉਕਤ ਆਧੁਨਿਕ ਪੋਰਟਲ ਨੂੰ ਜਾਰੀ ਕਰਦਿਆਂ ਇਸ ਨੂੰ ਡਿਜ਼ੀਟਲ ਸਿੱਖਿਆ ਵੱਲ ਇਕ ਵੱਡਾ ਅਤੇ ਅਹਿਮ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਪੋਰਟਲ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖ਼ਾਲਸਾ ਕਾਲਜ ਇੰਜੀ: ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ, ਜਿਸ ਦੇ ਜਾਰੀ ਹੋਣ ਨਾਲ ਹੁਣ ਵਿਦਿਆਰਥੀ ਆਪਣੇ ਦਾਖਲੇ ਦੀ ਸਥਿਤੀ ਬਾਰੇ ਸਮੇਂ-ਸਮੇਂ 'ਤੇ ਅਪਡੇਟ ਪ੍ਰਾਪਤ ਕਰ ਸਕਣਗੇ | ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਹਰੇਕ ਸੁਵਿਧਾ ਪ੍ਰਦਾਨ ਕਰਨ ਲਈ ਤੱਤਪਰ ਹੈ ਅਤੇ ਪ੍ਰਸ਼ਾਸਨ ਨੂੰ ਬੇਹਤਰ ਅਤੇ ਨਵੀਨਤਮ ਬਣਾਉਣ ਲਈ ਉਕਤ ਪੋਰਟਲ ਫ਼ਾਇਦੇਵੰਦ ਸਾਬਿਤ ਹੋਵੇਗਾ | ਇਸ ਮੌਕੇ 'ਵਰਸਿਟੀ ਦੇ ਡਾਇਰੈਕਟਰ (ਖੋਜ) ਡਾ. ਆਰ. ਕੇ. ਧਵਨ, ਸਕੂਲ ਆਫ਼ ਲਾਅ ਡੀਨ ਡਾ. ਜਸਪਾਲ ਸਿੰਘ, ਸਕੂਲ ਆਫ਼ ਲਾਅ ਨਰਸਿੰਗ ਡੀਨ ਡਾ. ਅਮਨਪ੍ਰੀਤ ਕੌਰ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਸ੍ਰੀ ਮਨਦੀਪ ਕੁਮਾਰ, ਪ੍ਰੋਗਰਾਮਰ ਕਵਲਪਾਲ ਸਿੰਘ ਤੇ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਸਰਕਾਰੀ ਜ਼ਮੀਨ ਤੋਂ ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਾ ਛੁਡਵਾਇਆ <br/> ਅਗਲੀ ਖ਼ਬਰ ਅਗਲੇ ਹਫ਼ਤੇ ਦੇ ਸ਼ੁਰੂ 'ਚ ਆਰੰਭੀ ਜਾਵੇਗੀ ਪੁਰਾਣੇ ਸ਼ਹਿਰ 'ਚ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ 'ਤੇ ਕਾਰਵਾਈ
Ad Position 24